India

ਪਹਿਲਵਾਨਾਂ ਨੇ ਟਾਲਿਆ ਗੰਗਾ ਨਦੀ ਵਿੱਚ ਤਗਮੇ ਵਹਾਉਣ ਦਾ ਫੈਸਲਾ, ਕਾਰਵਾਈ ਲਈ 5 ਦਿਨ ਦਾ ਦਿੱਤਾ ਅਲਟੀਮੇਟਮ

ਹਰਿਦੁਆਰ :   ਕੁਸ਼ਤੀ ਸੰਘ ਦੇ ਪ੍ਰਧਾਨ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਗੰਗਾ ਨਦੀ ਵਿੱਚ ਆਪਣੇ ਤਗਮੇ ਵਹਾਉਣ ਦੇ ਫੈਸਲੇ ਨੂੰ ਫਿਲਹਾਲ ਟਾਲ ਦਿੱਤਾ ਹੈ। ਹਰਿਦੁਆਰ ‘ਚ ਹਰ ਕੇ ਪੌੜੀ ‘ਚ ਮੌਜੂਦ ਸਾਰੇ ਪਹਿਲਵਾਨਾਂ ਕੋਲ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਸਨ ਤੇ ਉਹਨਾਂ ਖਿਡਾਰੀਆਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ।

https://twitter.com/kavitadahiya99/status/1663542153879121921?s=20

ਇਸ ਤੋਂ ਇਲਾਵਾ ਕਿਸਾਨ ਆਗੂ ਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਮੁਖੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਹਿਲਵਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਮੈਡਲ ਗੰਗਾ ਵਿੱਚ ਨਾ ਸੁੱਟੋ, ਹਰਿਆਣੇ-ਪੰਜਾਬ ਦਾ ਹਰ ਬੱਚਾ ਤੁਹਾਡੇ ਨਾਲ ਹੈ। ਧੀਰਜ ਨਾਲ ਠੋਸ ਰਣਨੀਤੀ ਬਣਾ ਕੇ ਅੰਦੋਲਨ ਦਾ ਟਾਕਰਾ ਕਰਨਗੇ।

ਇਸ ਵਿਚਾਲੇ ਇੱਕ ਹੋਰ ਖ਼ਬਰ ਵੀ ਸਾਹਮਣੇ ਆਈ ਹੈ ਕਿ ਪ੍ਰਸਿਧ ਪੱਤਰਕਾਰ ਮਨਦੀਪ ਪੂਨੀਆ ‘ਤੇ ਹਮਲਾ ਹੋਇਆ ਹੈ,ਜਿਸ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਟਵੀਟ ਵਿੱਚ ‘ਚ ਦਿੱਤੀ ਹੈ ।

ਹੁਣ ਬ੍ਰਿਜਭੂਸ਼ਣ ‘ਤੇ ਕਾਰਵਾਈ ਲਈ 5 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਪਹਿਲਵਾਨ ਅੱਜ ਸ਼ਾਮ ਨੂੰ ਆਪਣੇ ਤਗਮੇ ਲੈ ਕੇ ਹਰਿਦੁਆਰ ਪਹੁੰਚੇ ਸਨ। ਹਰਿਦੁਆਰ ਪਹੁੰਚ ਕੇ ਇਨ੍ਹਾਂ ਪਹਿਲਵਾਨਾਂ ਨੇ ਕਿਹਾ ਸੀ ਕਿ ਜਦੋਂ ਸਰਕਾਰ ਨਾ ਤਾਂ ਸਾਡੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਨਾ ਹੀ ਦੋਸ਼ੀ ਸੰਸਦ ਮੈਂਬਰ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਹੈ ਤਾਂ ਫਿਰ ਦੇਸ਼ ਲਈ ਜਿੱਤੇ ਇਨ੍ਹਾਂ ਮੈਡਲਾਂ ਦਾ ਕੀ ਫਾਇਦਾ। ਅਸੀਂ ਇੱਥੇ ਇਹ ਮੈਡਲ ਗੰਗਾ ਵਿੱਚ ਸੁੱਟਣ ਆਏ ਹਾਂ। ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਸਮੇਤ ਕਈ ਚੋਟੀ ਦੇ ਵਿਰੋਧੀ ਪਹਿਲਵਾਨ ਹਰਿਦੁਆਰ ਪਹੁੰਚੇ ਹਨ। ਇਨ੍ਹਾਂ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ।