India

ਕਤਲ ਮਾਮਲੇ ‘ਚ ਫਰਾਰ ਭਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਦੇ ਕੀਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਤਲ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਓਲੰਪੀਅਨ ਅਤੇ ਭਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਯਾਦ ਰਹੇ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੁਸ਼ੀਲ ਕੁਮਾਰ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਸਪੈਸ਼ਲ ਸੈੱਲ ਦੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਕੀਤੀ ਹੈ। ਭਲਵਾਨ ਸਾਗਰ ਰਾਣਾ ਦੇ ਕਤਲ ਮਾਮਲੇ ਵਿੱਚ ਸੁਸ਼ੀਲ ਕੁਮਾਰ ਦੀ ਪੁਲਿਸ ਤਲਾਸ਼ ਕਰ ਰਹੀ ਸੀ।

ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੇ ਏਸੀਪੀ ਅਤਰ ਸਿੰਘ ਦੀ ਅਗੁਵਾਈ ਵਿੱਚ ਸਪੈਸ਼ਲ ਸੈਲ ਦੀ ਇੱਕ ਟੀਮ ਬਣਾਈ ਗਈ ਸੀ। ਇਸ ਮਾਮਲੇ ਵਿਚ ਅਜੇ ਉਰਫ਼ ਸੁਨੀਨ ਦੀ ਵੀ ਪੁਲਿਸ ਭਾਲ ਕਰ ਰਹੀ ਸੀ। ਅਜੇ ‘ਤੇ  50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਛਤਰਸਾਲ ਸਟੇਡੀਅਮ ਵਿੱਚ 23 ਸਾਲ ਦੇ ਇਕ ਭਲਵਾਨ ਸਾਗਰ ਧਨਖੜ ਦਾ ਕਤਲ ਹੋ ਗਿਆ ਸੀ। ਦਿਲੀ ਪੁਲਿਸ ਦੇ ਅਨੁਸਰ ਸੁਸ਼ੀਲ ਮੁੱਖ ਦੋਸ਼ੀਆਂ ਵਿੱਚੋਂ ਇਕ ਹੈ।