ਬਿਊਰੋ ਰਿਪੋਰਟ : ਨਾਬਾਲਿਗ ਭਲਵਾਨ ਨੇ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਵਾਪਸ ਲੈ ਲਿਆ ਹੈ । ਹੁਣ ਬ੍ਰਿਜ ਭੂਸ਼ਣ ਖਿਲਾਫ ਛੇੜਖਾਨੀ ਦਾ ਇਲਜ਼ਾਮ ਹੈ । ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਭਲਵਾਨ ਦੇ ਪਿਤਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ । ਉਨ੍ਹਾਂ ਨੇ ਕਿਹਾ ਹੈ ਅਸੀਂ 5 ਜੂਨ ਨੂੰ ਕੋਰਟ ਵਿੱਚ ਬਿਆਨ ਬਦਲ ਦਿੱਤੇ ਸਨ । ਉਨ੍ਹਾਂ ਕਿਹਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਹਾਂ ਕਿ ਕਿਸਨੇ ਧਮਕੀ ਦਿੱਤੀ,ਪਰ ਮੇਰਾ ਵੀ ਪਰਿਵਾਰ ਹੈ, ਜੇਕਰ ਮੇਰੇ ਨਾਲ ਕੁਝ ਹੋ ਗਿਆ ਤਾਂ ਮੇਰਾ ਪਰਿਵਾਰ ਬਰਬਾਦ ਹੋ ਜਾਵੇਗਾ,ਮੈਨੂੰ ਡਰ ਲੱਗ ਲਿਆ ਹੈ ।
ਪਿਤਾ ਨੇ ਕਿਹਾ ਸਾਡੇ ਅੰਦਰ ਭੇਦਭਾਵ ਦਾ ਗੁੱਸਾ ਸੀ,ਫੈਡਰੇਸ਼ਨ ਦੇ ਅੰਦਰ ਅਪੀਲ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ,ਅਸੀਂ ਜੋ ਅਰਜ਼ੀ ਦਿੱਤੀ ਉਸ ਵਿੱਚ ਕੁਝ ਸੱਚ ਅਤੇ ਕੁਝ ਗਲਤ ਸੀ,ਮੈਂ ਸਹੀ ਅਤੇ ਗਲਤ ਨੂੰ ਕੋਰਟ ਵਿੱਚ ਜਾਕੇ ਕਲੀਅਰ ਕਰ ਦਿੱਤਾ ਹੈ, ਮੇਰਾ ਪੂਰਾ ਪਰਿਵਾਰ ਡਿਪਰੈਸ਼ਨ ਵਿੱਚ ਹੈ । ਇਸ ਤੋਂ ਪਹਿਲਾਂ ਭਲਵਾਨ ਬਜਰੰਗ ਪੁਨਿਆ ਅਤੇ ਸਾਕਸ਼ੀ ਮਲਿਕ ਨੇ ਬੁੱਧਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ ।
ਖੇਡ ਮੰਤਰੀ ਨਾਲ ਮੀਟਿੰਗ ਵਿੱਚ ਹੋਏ ਫੈਸਲੇ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ 6 ਘੰਟੇ ਚੱਲੀ ਮੈਰਾਥਮ ਮੀਟਿੰਗ ਤੋਂ ਬਾਅਦ ਭਲਵਾਨ ਸਾਕਸ਼ੀ ਮਲਿਕ ਨੇ ਕਿਹਾ ਸਰਕਾਰ ਨੇ ਜਾਂਚ ਪੂਰੀ ਕਰਨ ਦੇ ਲਈ 15 ਜੂਨ ਦਾ ਸਮਾਂ ਮੰਗਿਆ ਹੈ ਤਾਂ ਤੱਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਭਲਵਾਨਾਂ ਨੇ ਅੰਦੋਲਨ ਖਤਮ ਨਹੀਂ ਕੀਤਾ ਹੈ । ਉਧਰ ਬਜਰੰਗ ਪੁਨਿਆ ਨੇ ਕਿਹਾ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਖਾਪ ਨਾਲ ਚਰਚਾ ਕਰਨਗੇ, ਸਾਰਿਆਂ ਦੀ ਸਹਿਮਤੀ ਦੇ ਬਾਅਦ ਹੀ ਫੈਸਲਾ ਹੋਵੇਗਾ, ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੇ ਸਵਾਲ ‘ਤੇ ਪੁਨਿਆ ਨੇ ਕਿਹਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕਾਰਵਾਈ ਹੋਵੇਗੀ ।
ਖੇਡ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਹੈ,ਮੀਟਿੰਗ ਵਿੱਚ ਇਲਜ਼ਾਮਾਂ ਦੀ ਜਾਂਚ 15 ਜੂਨ ਤੱਕ ਪੂਰੀ ਕਰਨ ਲਈ ਕਿਹਾ ਗਿਆ ਹੈ, WFI ਦੀ ਚੋਣ 30 ਜੂਨ ਤੱਕ ਕਰਨ,WFI ਵਿੱਚ ਔਰਤ ਪ੍ਰਧਾਨ ਦੀ ਅਗਵਾਈ ਵਿੱਚ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਉਣ, WFI ਦੀ ਚੋਣ ਹੋਣ ਤੱਕ IOA ਦੀ ਐਡਹਾਕ ਕਮੇਟੀ ਵਿੱਚ 2 ਕੋਚ ਰੱਖਣ ਦਾ ਮਤਾ ਰੱਖਿਆ ਜਾਵੇਗਾ ਅਤੇ ਖਿਡਾਰੀਆਂ ਤੋਂ ਪੁੱਛਿਆ ਜਾਵੇਗਾ । ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਬ੍ਰਿਜ ਭੂਸ਼ਣ ਸਿੰਘ ਦੇ ਲੋਕ ਚੋਣ ਲੜਨ ਲਈ ਨਾ ਆਉਣ । ਮਹਿਲਾ ਭਲਵਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜ਼ਰੂਰਤ ਦੇ ਮੁਤਾਬਿਕ ਸੁਰੱਖਿਆ ਦਿੱਤੀ ਜਾਵੇ,ਅਖਾੜਿਆਂ ਅਤੇ ਕੋਚਾਂ ਦੇ ਖਿਲਾਫ ਕੇਸ ਦਰਜ ਹੋਏ ਹਨ ਉਨ੍ਹਾਂ ਨੂੰ ਵਾਪਸ ਲਿਆ ਜਾਵੇ।