Punjab

9 ਸਾਲ ਬਾਅਦ ਮੋਦੀ ਸਰਕਾਰ ਨੇ ਫਿਰ ਮਜ਼ਾਕ ਕੀਤਾ ! 19 ਜ਼ਿਲ੍ਹਿਆਂ ‘ਚ ਕਿਸਾਨਾਂ ਦਾ ਵੱਡਾ ਐਲਾਨ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਮਾਰਕੀਟਿੰਗ ਸੀਜ਼ਨ 2023-24 ਲਈ ਸਾਉਣੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ। 2023-24 ਲਈ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 143 ਰੁਪਏ ਦੇ ਵਾਧੇ ਕਰ ਕੇ 2,183 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਏ ਗਰੇਡ ਝੋਨੇ ਦਾ ਭਾਅ 2203 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ ਸਭ ਤੋਂ ਵੱਧ ਵਧਾ ਕੇ 8,558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਜਵਾਰ ਦਾ ਘੱਟੋ-ਘੱਟ ਸਮਰਥਨ ਮੁੱਲ 3180 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਵੱਲੋਂ ਝੋਨੇ ‘ਤੇ ਸਿਰਫ਼ 7 ਫੀਸਦੀ ਵਾਧਾ ਕਰਨ ਦਾ ਵਿਰੋਧ ਕੀਤਾ ਹੈ । ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਇਸ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ ਹੈ ।

‘ਬੀਜ ਦੀ ਕੀਮਤ 200 ਫੀਸਦੀ ਵਧੀ’

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਮੋਦੀ ਸਰਕਾਰ ਦੇ 9 ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਕਿਸਾਨਾਂ ਦਾ ਦਰਦ ਨਹੀਂ ਸਮਝਿਆ ਹੈ, ਪੰਧੇਰ ਨੇ ਕਿਹਾ ਝੋਨੇ ਦੇ ਬੀਜ ਦੀ ਕੀਮਤ 200 ਫੀਸਦੀ ਤੱਕ ਵਧੀ ਹੈ ਜਦਕਿ ਸਰਕਾਰ ਨੇ 7 ਫੀਸਦੀ ਝੋਨੇ ਦੀ ਕੀਮਤ ਵਧਾਈ ਹੈ, ਉਨ੍ਹਾਂ ਕਿਹਾ ਸਰਕਾਰ ਨੇ ਦਾਲਾਂ ਸਮੇਤ ਹੋਰ ਫਸਲਾਂ ਦੀ MSP ਦਾ ਐਲਾਨ ਕੀਤਾ ਹੈ ਪਰ ਕੇਂਦਰ ਸਰਕਾਰ ਪੰਜਾਬ ਤੋਂ ਕਦੇ ਇਹ ਫੈਸਲਾਂ ਨਹੀਂ ਖਰੀਦ ਦੀ ਹੈ। ਕਿਸਾਨ ਮਜ਼ੂਦਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਹਰਿਆਣਾ ਸਰਕਾਰ ਸੂਰਜ ਮੁੱਖੀ ‘ਤੇ MSP ਮੰਗਣ ‘ਤੇ ਕਿਸਾਨਾਂ ਨਾਲ ਕੁੱਟਮਾਰ ਕਰ ਰਹੀ ਹੈ, ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਲਦ MSP ਗਰੰਟੀ ਕਾਨੂੰਨ ਨੂੰ ਬਣਾਏ ਅਤੇ ਸੁਆਮੀਨਾਥ ਰਿਪੋਰਟ ਦੇ ਅਧਾਰ ‘ਤੇ ਫਸਲਾਂ ਦੀ ਕੀਮਤ ਤੈਅ ਕਰੇ। ਇਸ ਤੋਂ ਇਲਾਵਾ ਬਿਜਲੀ ਨੂੰ ਲੈਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 8 ਜੂਨ ਨੂੰ ਪੂਰੇ ਪੰਜਾਬ ਵਿੱਚ ਵਿਰੋਧ ਕਰ ਰਹੀ ਹੈ ਇਸ ਦਾ ਵੀ ਉਨ੍ਹਾਂ ਨੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ ।

 

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਧਰਨਿਆਂ ਦੀ ਲਿਸਟ ਜਾਰੀ ਕੀਤੀ

19 ਜ਼ਿਲ੍ਹਿਆਂ ਵਿੱਚ 104 SDO ਦਫਤਰਾਂ ਤੇ ਲੱਗਣ ਵਾਲੇ ਧਰਨਿਆਂ ਦੀ ਸੂਬਾ ਪੱਧਰੀ ਲਿਸਟ :

ਜਿਲ੍ਹਾ ਮੋਗਾ -5
ਜਿਲ੍ਹਾ ਫਾਜ਼ਿਲਕਾ -2
ਜਿਲ੍ਹਾ ਅੰਮ੍ਰਿਤਸਰ 19 (+3 ਜਗ੍ਹਾ ਮੰਗ ਪੱਤਰ)
ਜਿਲ੍ਹਾ ਫਿਰੋਜ਼ਪੁਰ -8
ਜਿਲ੍ਹਾ ਤਰਨਤਾਰਨ -17 (3 ਮੰਗ ਪਾਤਰ )
ਜਿਲ੍ਹਾ ਜਲੰਧਰ -3
ਜਿਲ੍ਹਾ ਕਪੂਰਥਲਾ -4
ਜਿਲ੍ਹਾ ਗੁਰਦਾਸਪੁਰ – 11
ਜਿਲ੍ਹਾ ਹੁਸ਼ਿਆਰਪੁਰ -5
ਜਿਲ੍ਹਾ ਪਠਾਣਕੋਟ – 1
ਜਿਲ੍ਹਾ ਮਾਨਸਾ -1
ਜਿਲ੍ਹਾ ਲੁਧਿਆਣਾ -2
ਜਿਲ੍ਹਾ ਮੁਕਤਸਰ -1
ਜਿਲ੍ਹਾ ਬਠਿੰਡਾ -1
ਕੁਲ = 14 ਜਿਲ੍ਹੇ, 86 ਧਰਨੇ
BKU ਆਜ਼ਾਦ : 5 ਜਿਲ੍ਹੇ, 18 ਧਰਨੇ
ਕੁੱਲ = 19 ਜਿਲ੍ਹੇ, 104 ਧਰਨੇ