India International Khalas Tv Special Punjab

ਜੇ ਹਿੰਮਤ ਹੈ ਤਾਂ ਭੰਨ ਕੇ ਦਿਖਾਓ, ਇਸ ਆਂਡੇ ਦਾ ਰਿਕਾਰਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੱਕ ਪਾਸੇ ਵਿਸ਼ਵ ਫੋਟੋਗ੍ਰਾਫੀ ਡੇ-2021 ਸਾਡੇ ਦਰਵਾਜ਼ੇ ਉੱਤੇ ਦਸਤਕ ਦੇ ਰਿਹਾ ਹੈ, ਉੱਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਆਂਡੇ ਨੇ ਲੋਕਾਂ ਨੂੰ ਪੜ੍ਹਨੇ ਪਾਇਆ ਹੋਇਆ ਹੈ।ਫੋਟੋਗ੍ਰਾਫੀ ਮੌਕੇ ਲੋਕ ਆਪਣੇ ਮੋਬਾਇਲ ਜਾਂ ਡੀਐੱਸਐੱਲਆਰ ਨਾਲ ਕਮਾਲ ਕਰਨ ਦੀਆਂ ਕੋਸ਼ਿਸ਼ਾਂ ਤਾਂ ਕਰ ਰਹੇ ਹਨ, ਪਰ ਇਹ ਆਂਡਾ ਆਪਣੇ ਰਿਕਾਰਡ ਨਾਲ ਲੋਕਾਂ ਦੇ ਪਸੀਨੇ ਕੱਢ ਰਿਹਾ ਹੈ।

ਦਰਅਸਲ, ਇੰਸਟਾਗ੍ਰਾਮ ਉੱਤੇ “ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਇੰਸਟਾਗ੍ਰਾਮ ਫੋਟੋ” ਲਈ ਲੋਕਾਂ ਨੂੰ ਆਪਣੀ ਦੌੜ ਸ਼ੁਰੂ ਕਰਨ ਤੋਂ ਪਹਿਲਾਂ ਇਸ ਆਂਡੇ ਦਾ ਚੈਲੇਂਜ ਲੈਣਾ ਪੈ ਰਿਹਾ ਹੈ।ਹਲਕੇ ਭੂਰੇ ਰੰਗ ਦਾ ਮੁਰਗੀ ਦਾ ਇਹ ਆਂਡਾ, ਬੇਦਾਗ਼, ਕੱਚਾ ਹੈ, ਜੋ ਕਿ ਫੋਟੋ ਸ਼ੇਅਰਿੰਗ ਪਲੇਟਫਾਰਮ ਉੱਤੇ ਸਭ ਤੋਂ ਵਧ ਪਸੰਦ ਕੀਤੀ ਜਾਣ ਵਾਲੀ ਫੋਟੋ ਬਣ ਗਿਆ ਹੈ।

ਲਿੰਕ ‘ਤੇ ਕਲਿੱਕ ਕਰਕੇ ਤੁਸੀਂ ਇਸ ਆਂਡੇ ਦੀ ਫੈਨਫਾਲਵਿੰਗ ਦੇਖ ਸਕਦੇ ਹੋ….

https://www.instagram.com/p/BsOGulcndj-/?utm_source=ig_embed&ig_rid=9967ff51-fe8e-438f-ace4-050a98c1845a

ਨੰਬਰ ਗੇਮ ਵਿੱਚ ਆਂਡੇ ਦੀ ਇਸ ਫੋਟੋ ਨੇ ਕਾਇਲੀ ਜੇਨਰ, ਲਿਓਨੇਲ ਮੇਸੀ, ਏਰੀਆਨਾ ਗ੍ਰਾਂਡੇ ਤੇ ਬਿਲੀ ਇਲਿਸ਼ ਵਰਗੀਆਂ ਸੰਸਾਰ ਪ੍ਰਸਿੱਧ ਹਸਤੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਰਿਕਾਰਡ ਨੂੰ ਹੁਣ ਤੱਕ ਕੋਈ ਨਹੀਂ ਹਰਾ ਸਕਿਆ ਹੈ।

ਦੱਸ ਦਈਏ ਕਿ ਆਂਡੇ ਦੀ ਤਸਵੀਰ World_record_egg ਨਾਂ ਦੇ ਇੰਸਟਾਗ੍ਰਾਮ ਹੈਂਡਲ ਵੱਲੋਂ ਸਾਂਝੀ ਕੀਤੀ ਗਈ ਪਹਿਲੀ ਪੋਸਟ ਸੀ।ਇਸਦੀ ਕੈਪਸ਼ਨ ਵਿੱਚ ਲਿਖਿਆ ਗਿਆ ਸੀ : ਆਓ ਮਿਲਕੇ ਇਕ ਵਿਸ਼ਵ ਰਿਕਾਰਡ ਸਥਾਪਿਤ ਕਰੀਏ ਅਤੇ ਇੰਸਟਾਗ੍ਰਾਮ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਪੋਸਟ ਹਾਸਿਲ ਕਰੀਏ। ਕਾਇਲੀ ਜੇਨਰ ਵੱਲੋਂ ਬਣਾਏ 18 ਮਿਲੀਅਨ ਦੇ ਮੌਜੂਦਾ ਵਿਸ਼ਵ ਰਿਕਾਰਡ ਨੂੰ ਤੋੜਨਾ! ਸਾਨੂੰ ਇਹ ਮਿਲ ਗਿਆ ਹੈ।”

ਹੈਰਾਨੀ ਦੀ ਗੱਲ ਹੈ ਕਿ ਅੱਜ ਇਸ ਫੋਟੋ ਨੂੰ 55 ਮਿਲੀਅਨ ਤੋਂ ਵੀ ਵੱਧ ਲਾਇਕਸ ਮਿਲ ਚੁੱਕੇ ਹਨ ਅਤੇ ਕੋਈ ਵੀ ਸੈਲੀਬ੍ਰਿਟੀ ਹੁਣ ਤੱਕ ਇਸ ਬੈਂਚਮਾਰਕ ਤੱਕ ਪਹੁੰਚ ਨਹੀਂ ਸਕੀ ਹੈ।ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀਆਂ ਇੰਸਟਾਗ੍ਰਾਮ ਤਸਵੀਰਾਂ ਦੀ ਸੂਚੀ ਵਿੱਚ, ਏਰਿਆਨਾ ਗ੍ਰਾਂਡੇ ਦਾ ਵੱਖਰਾ ਸਥਾਨ ਹੈ।

ਉੱਥੇ, ਡਾਲਟਨ ਗੋਮੇਜ਼ ਦੇ ਨਾਲ ਵਿਆਹ ਦੀਆਂ ਤਸਵੀਰਾਂ ਦੀ ਇੱਕ ਐਲਬਮ ਨੂੰ ਹੁਣ ਤੱਕ 26.7 ਮਿਲੀਅਨ ਲਾਇਕਸ ਮਿਲ ਚੁੱਕੇ ਹਨ।ਇਸੇ ਤਰ੍ਹਾਂ ਸੇਲੀਬ੍ਰਿਟੀ ਬਿਲੀ ਇਲਿਸ਼ ਤੇ ਸਪੋਰਟਸ ਸਟਾਰ ਲਿਓਨੇਲ ਮੇਸੀ ਵੀ ਟੌਪ 10 ਦੀ ਸੂਚੀ ਵਿੱਚ ਹਨ। ਪਰ ਸਾਡੇ ਸ਼ਕਤੀਸ਼ਾਲੀ ਆਂਡੇ ਦੇ ਵਿਸ਼ਵ ਰਿਕਾਰਡ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਵੀ ਹਾਲੇ ਬਹੁਤ ਲੰਬਾ ਸਮਾਂ ਤੈਅ ਕਰਨਾ ਹੈ।