‘ਦ ਖ਼ਾਲਸ ਬਿਊਰੋ : ਵਰਲਡ ਹੈਪੀਨੈਸ ਰਿਪੋਰਟ 2023 ਵਿੱਚ ਦੁਨੀਆ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ‘ਚ ਜੀਡੀਪੀ, ਜੀਵਨ ਦੀ ਗੁਣਵੱਤਾ ਅਤੇ ਜੀਵਨ ਸੰਭਾਵਨਾ ਦੇ ਆਧਾਰ ‘ਤੇ ਰੇਟਿੰਗ ਦਿੱਤੀ ਜਾਂਦੀ ਹੈ। ਹੈਪੀ ਇੰਡੈਕਸ ਦੀ ਸੂਚੀ ਵਿੱਚ ਭਾਰਤ ਨੇ ਲਗਾਤਾਰ ਸੁਧਾਰ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2021 ‘ਚ ਭਾਰਤ 139ਵੇਂ ਸਥਾਨ ‘ਤੇ ਸੀ। ਆਓ, ਭਾਰਤ ਸਮੇਤ ਦੁਨੀਆ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਬਾਰੇ ਸਭ ਕੁਝ ਜਾਣੀਏ-
Happiest Countries in the World:
1.🇫🇮FIN
2.🇩🇰DEN
3.🇮🇸ISL
4.🇮🇱ISR
5.🇳🇱NED
6.🇸🇪SWE
7.🇳🇴NOR
8.🇨🇭SUI
9.🇱🇺LUX
10.🇳🇿NZL13.🇨🇦CAN
15.🇺🇸USA
16.🇩🇪GER
19.🇬🇧GBR
21.🇫🇷FRA
30.🇸🇦KSA
36.🇲🇽MEX
64.🇨🇳CHN
72.🇨🇴COL
106.🇹🇷TUR
108.🇵🇰PAK
118.🇧🇩BAN
126.🇮🇳IND
136.🇱🇧LIB
137.🇦🇫AFG(WH Report, 2023)
— World Index (@theworldindex) March 20, 2023
- ਫਿਨਲੈਂਡ ਹੈਪੀ ਇੰਡੈਕਸ ਵਿੱਚ ਪਹਿਲੇ ਨੰਬਰ ‘ਤੇ ਹੈ ਅਤੇ ਦੁਨੀਆ ਦੇ ਚੋਟੀ ਦੇ 10 ਖੁਸ਼ਹਾਲ ਦੇਸ਼ਾਂ ਵਿੱਚ ਹੈ। ਇਸ ਦੇਸ਼ ਦੀ ਆਬਾਦੀ 55 ਲੱਖ ਤੋਂ ਵੱਧ ਹੈ। ਫਿਨਲੈਂਡ ਨੂੰ ਹੈਪੀ ਇੰਡੈਕਸ ਵਿੱਚ 7.842 ਦਾ ਸਕੋਰ ਮਿਲਿਆ ਹੈ।
- ਡੈਨਮਾਰਕ ਦੁਨੀਆ ਦਾ ਦੂਜਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਇਸ ਦੀ ਸਰਹੱਦ ਜਰਮਨੀ ਨਾਲ ਮਿਲਦੀ ਹੈ। ਡੈਨਮਾਰਕ ਨੂੰ ਆਈਸਲੈਂਡ ਤੋਂ ਬਾਅਦ ਸਭ ਤੋਂ ਸ਼ਾਂਤ ਦੇਸ਼ ਦਾ ਦਰਜਾ ਪ੍ਰਾਪਤ ਹੈ। ਦੇਸ਼ ਦੀ ਆਬਾਦੀ 58, 34,950 ਹੈ।
- ਦੁਨੀਆ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ‘ਚ ਆਈਸਲੈਂਡ ਤੀਜੇ ਨੰਬਰ ‘ਤੇ ਹੈ। ਇਸ ਦੇਸ਼ ਦੀ ਆਬਾਦੀ ਬਹੁਤ ਘੱਟ ਹੈ। ਆਈਸਲੈਂਡ ਦੀ ਆਬਾਦੀ 3, 45, 393 ਹੈ। ਇਸ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਰੇਕਜਾਵਿਕ ਹੈ।
- ਦੁਨੀਆ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ‘ਚ ਇਜ਼ਰਾਇਲ ਚੌਥੇ ਸਥਾਨ ‘ਤੇ ਹੈ।
- ਨੀਦਰਲੈਂਡ ਦੁਨੀਆ ਦੇ ਚੋਟੀ ਦੇ 10 ਖੁਸ਼ਹਾਲ ਦੇਸ਼ਾਂ ਵਿੱਚ ਪੰਜਵੇਂ ਸਥਾਨ ‘ਤੇ ਹੈ। ਇਹ ਯੂਰਪ ਮਹਾਂਦੀਪ ਦਾ ਮੁੱਖ ਦੇਸ਼ ਹੈ। ਇਸ ਦੇਸ਼ ਨੂੰ ਹਾਲੈਂਡ ਵੀ ਕਿਹਾ ਜਾਂਦਾ ਹੈ।
- ਇਸ ਸੂਚੀ ‘ਚ ਸਵੀਡਨ ਛੇਵੇਂ ਸਥਾਨ ‘ਤੇ ਹੈ। ਇਹ ਦੇਸ਼ ਵੀ ਯੂਰਪ ਮਹਾਂਦੀਪ ਵਿੱਚ ਸਥਿਤ ਹੈ। ਜਦੋਂ ਕਿ ਇਸ ਦਾ ਖੇਤਰਫਲ 5, 28, 447 ਵਰਗ ਕਿਲੋਮੀਟਰ ਹੈ। ਹੈਪੀ ਇੰਡੈਕਸ ਵਿੱਚ ਸਵੀਡਨ ਨੂੰ 7.363 ਦਾ ਸਕੋਰ ਮਿਲਿਆ ਹੈ। ਦੇਸ਼ ਦੀ ਆਬਾਦੀ 10, 218, 971 ਹੈ।
- ਕੀ ਤੁਸੀਂ ਨਾਰਵੇ ਬਾਰੇ ਜਾਣਦੇ ਹੋ? ਇਸ ਦੇਸ਼ ਦੀ ਰਾਜਧਾਨੀ ਓਸਲੋ ਵਿੱਚ ਹੈ। ਇਸ ਦੇ ਨਾਲ ਹੀ ਦੇਸ਼ ਦੀ ਸਰਹੱਦ ਸਵੀਡਨ ਅਤੇ ਰੂਸ ਨਾਲ ਜੁੜਦੀ ਹੈ। ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਨਾਰਵੇ ਸੱਤਵੇਂ ਨੰਬਰ ‘ਤੇ ਹੈ।
- ਹੈਪੀ ਇੰਡੈਕਸ ਦੀ ਸੂਚੀ ‘ਚ ਅੱਠਵੇਂ ਸਥਾਨ ‘ਤੇ ਸਵਿਟਜ਼ਰਲੈਂਡ ਹੈ। ਇਹ ਦੇਸ਼ ਆਪਣੀ ਖੂਬਸੂਰਤੀ ਲਈ ਪੂਰੀ ਦੁਨੀਆ ‘ਚ ਮਸ਼ਹੂਰ ਹੈ। ਵੱਡੀ ਗਿਣਤੀ ਵਿੱਚ ਸੈਲਾਨੀ ਸਵਿਟਜ਼ਰਲੈਂਡ ਘੁੰਮਣ ਜਾਂਦੇ ਹਨ।
- ਦੁਨੀਆ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਵਿੱਚ ਨੌਵੇਂ ਨੰਬਰ ‘ਤੇ ਲਕਸਮਬਰਗ ਹੈ। ਜਦੋਂ ਕਿ ਲਕਸਮਬਰਗ ਨੂੰ ਸੂਚਕਾਂਕ ਵਿੱਚ ਕੁੱਲ 7.324 ਅੰਕ ਮਿਲੇ ਹਨ। ਇਹ ਖੂਬਸੂਰਤ ਦੇਸ਼ ਯੂਰਪ ਮਹਾਂਦੀਪ ਵਿੱਚ ਹੈ।
- ਇਸ ਸੂਚੀ ‘ਚ ਨਿਊਜ਼ੀਲੈਂਡ 10ਵੇਂ ਨੰਬਰ ‘ਤੇ ਹੈ। ਨਿਊਜ਼ੀਲੈਂਡ ਨੂੰ ਕ੍ਰਿਕਟ ਜਗਤ ‘ਚ ਸ਼ਾਂਤੀ ਪਸੰਦ ਦੇਸ਼ ਕਿਹਾ ਜਾਂਦਾ ਹੈ। ਹੈਪੀ ਇੰਡੈਕਸ ‘ਚ ਨਿਊਜ਼ੀਲੈਂਡ ਨੂੰ 7.277 ਅੰਕ ਮਿਲੇ ਹਨ।
- ਭਾਰਤ ਇਸ ਸਮੇਂ ਇਸ ਸੂਚੀ ਵਿੱਚ 136ਵੇਂ ਨੰਬਰ ‘ਤੇ ਹੈ। ਕਿਉਂਕਿ ਭਾਰਤ ਦੀ ਆਬਾਦੀ ਛੋਟੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਸੂਚੀ ਵਿੱਚ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ 108 ਵੇਂ ਨੰਵਰ ‘ਤੇ ਹੈ।