Punjab

ਮੁਹਾਲੀ ‘ਚ ਸਮਰਥਕਾਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ !

 

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਦੇ ਵਿਰੋਧ ਵਿੱਚ ਮੋਹਾਲੀ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ ਹੋਇਆ ਹੈ । ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਟੈਂਟਾਂ ਨੂੰ ਉਖਾੜ ਦਿੱਤਾ ਹੈ । ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਉਨ੍ਹਾਂ ਨੂੰ ਬੱਸਾਂ ਵਿੱਚ ਬਿਠਾ ਕੇ ਪੁਲਿਸ ਆਪਣੇ ਨਾਲ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਡਿਟੇਨ ਕਰ ਲਿਆ ਹੈ ਲੋਕਾਂ ਦੇ ਜਾਣ ਦਾ ਰਸਤਾ ਖਾਲੀ ਕਰਵਾ ਲਿਆ ਗਿਆ ਹੈ ।

18 ਮਾਰਚ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਐਕਸ਼ਨ ਹੋਇਆ ਸੀ ਤਾਂ ਕੌਮੀ ਇਨਸਾਫ ਮੋਰਚਾ ਤੋਂ ਵੱਡੀ ਗਿਣਤੀ ਵਿੱਚ ਹਮਾਇਤੀਆਂ ਨੇ ਸੁਹਾਣਾ ਸਾਹਿਬ ਗੁਰਦੁਆਰੇ ਦੇ ਕੋਲ ਦਾ ਰਸਤਾ ਬੰਦ ਕਰ ਦਿੱਤਾ ਸੀ । ਇਸ ਤੋਂ ਪਹਿਲਾਂ ਸਮੱਰਥਕਾਂ ਵਲੋਂ ਅਹਿਮ ਰੋਡ ਖਾਲੀ ਕਰਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਸਾਬਿਤ ਹੋਇਆ ਸਨ । ਅਦਾਲਤ ਵਿੱਚ ਬੁੱਧਵਾਰ ਨੂੰ ਸਰਕਾਰ ਨੇ ਰਸਤੇ ਜਾਮ ਨੂੰ ਲੈਕੇ ਜਵਾਬ ਵੀ ਦੇਣਾ ਹੈ।

ਟੈਂਟ ਲਗਾਉਣ ਦੀ ਵਜ੍ਹਾ ਕਰਕੇ ਡਰੀ ਸੀ ਸਰਕਾਰ

ਪ੍ਰਦਰਸ਼ਨਕਾਰੀਆਂ ਨੇ ਏਅਰਪੋਰਟ ‘ਤੇ ਸੁਹਾਣਾ ਸਾਹਿਬ ਗੁਰਦੁਆਰੇ ਦੇ ਕੋਲ ਟੈਂਟ ਲੱਗਾ ਦਿੱਤਾ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਡਰ ਗਿਆ ਸੀ ਕਿ ਇੱਥੇ ਵੀ ਪੱਕਾ ਮੋਰਚਾ ਲੱਗ ਸਕਦਾ ਹੈ । ਸੋਹਾਣਾ ਸਾਹਿਬ ਦੇ ਮੇਨ ਚੌਕ ਤੋਂ ਰਸਤਾ ਜਾਮ ਹੋਣ ਦੀ ਵਜ੍ਹਾ ਕਰਕੇ ਟਰੈਫਿਕ ਜਾਮ ਹੋ ਗਿਆ ਸੀ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । DSP ਸਿੱਟੀ 2 ਐੱਸਐੱਚ ਬਲ,DSGP ਸਾਇਬਰ ਕ੍ਰਾਇਮ ਸੁਖਨਾਜ ਸਿੰਘ ਨੇ ਪ੍ਰਦਰਸ਼ਕਾਰੀਆਂ ਨਾਲ ਗੱਲਬਾਤ ਵੀ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਖ਼ਤੀ ਕੀਤੀ ਕਿਉਂਕਿ ਕੌਮੀ ਇਨਸਾਫ਼ ਮੋਰਚੇ ‘ਤੇ ਪਹਿਲੀ ਹਾਈਕੋਰਟ ਵਿੱਚ ਸਰਕਾਰ ਨੇ ਜਵਾਬ ਦੇਣਾ ਹੈ । ਨਵੇਂ ਧਰਨੇ ਨਾਲ ਪੁਲਿਸ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਸਨ।

ਹਾਈਵੇਅ ਬੰਦ ਕਰਨ ਦੀ ਕਾਲ ਦੇਣ ਵਾਲਿਆ ਖਿਲਾਫ ਸਖਤ ਪੁਲਿਸ

ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਥਤੀਆਂ ਵੱਲੋਂ ਹਾਈਵੇ ਜਾਮ ਕਰਨ ਦੀ ਕਾਲ ਦੇਣ ਵਾਲੇ ਵਾਲਿਆਂ ਖਿਲਾਫ਼ ਵੀ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ । ਗੁਰਦਾਸਪੁਰ ਵਿੱਚ ਪੰਜਾਬ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੂੰ ਪੁਲਿਸ ਨੇ ਨਜ਼ਰ ਬੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ਤੇ ਗੱਲਤ ਜਾਣਕਾਰੀ ਦੇਣ ਵਾਲੇ ਪਿੰਡ ਮਾਨੂਪੁਰ ਦੇ ਇਸ਼ਵਰ ਸਿੰਘ,ਪਿੰਡ ਉਟਾਲਾ ਦੇ ਗੁਰਪ੍ਰੀਤ ਸਿੰਘ ,ਪਿੰਡ ਭਗਵਾਨਪੁਰਾ ਦੇ ਸੁਖਵਿੰਦਰ ਸਿੰਘ,ਜਗਤਾਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।

22 ਮਾਰਚ ਨੂੰ ਸਰਕਾਰ ਦੇਵੇਗੀ ਜਵਾਬ

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਕੌਮੀ ਇਨਸਾਫ ਮੋਰਚੇ ਨੂੰ ਲੈਕੇ ਜਵਾਬ ਦੇਣਾ ਹੈ । ਇੱਕ NGO ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ । ਜਿਸ ਤੋਂ ਬਾਅਦ ਇੱਕ ਸੜਕ ਖੋਲ ਦਿੱਤੀ ਗਈ ਸੀ। ਅਦਾਲਤ ਵਿੱਚ ਪਿਛਲੀ ਸੁਣਵਾਈ ਦੌਰਾਨ ਸਰਕਾਰ ਨੇ ਕਿਹਾ ਸੀ ਸਾਡੀ ਗੱਲਬਾਤ ਚੱਲ ਰਹੀ ਹੈ। ਜਿਸ ‘ਤੇ ਅਦਾਲਤ ਨੇ ਕਿਹਾ ਸੀ ਤੁਸੀਂ ਗੱਲਬਾਤ ਕਰਕੇ ਵੇਖੋ ਨਹੀਂ ਤਾਂ ਅਸੀਂ ਬੈਠੇ ਹਾਂ । ਸਾਫ਼ ਹੈ ਰਸਤੇ ਬੰਦ ਨੂੰ ਲੈਕੇ ਅਦਾਲ ਦੀ ਇਹ ਟਿੱਪਣੀ ਇਸ ਲਈ ਵੀ ਸ਼ਖਤ ਸੀ ਕਿਉਂਕਿ ਇਸ ਮਹੀਨੇ ਜਦੋਂ ਸਰਪੰਚਾਂ ਨੇ ਵਿਰੋਧ ਵਿੱਚ ਪੰਚਕੂਲਾ ਦਾ ਰਸਤਾ ਬੰਦ ਕਰ ਦਿੱਤਾ ਸੀ ਤਾਂ ਅਦਾਲਤ ਨੇ ਰਾਤ 10 ਵਜੇ ਤੋਂ ਪਹਿਲਾਂ ਰਾਹ ਖੋਲਣ ਦੇ ਹੁਕਮ ਦਿਤੇ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਰਸਤੇ ਨੂੰ ਖੁਲਵਾਇਆ ਸੀ।