‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿਰ ਦੇ ਵਾਲ ਤਾਂ ਤੁਸੀਂ ਕਈ ਲੋਕਾਂ ਦੇ ਲੰਬੇ ਦੇਖੇ ਹੋਣਗੇ ਪਰ, ਚੀਨ ਦੀ ਰਹਿਣ ਵਾਲੀ ਇਸ ਔਰਤ ਨੇ ਹੋਰ ਹੀ ਕਾਰਨਾਮਾਂ ਕਰ ਦਿਖਾਇਆ ਹੈ।ਵਰਡਲ ਰਿਕਾਰਡ ਬਣਾਉਣ ਵਾਲੀ ਇਸ ਮਹਿਲਾ ਦੀਆਂ ਅੱਖਾਂ ਦੇ ਵਾਲਾਂ ਦੀ ਲੰਬਾਈ 8 ਇੰਚ ਹੈ।ਇਸ ਔਰਤ ਦਾ ਨਾਮ ਯੂ ਜ਼ਿਆਨਜਿਆ ਹੈ ਅਤੇ ਇਸੇ ਕਾਰਣ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
![](http://khalastv.com/wp-content/uploads/2021/06/You-Jianxia-holding-her-right-ey.jpg)
ਜਾਣਕਾਰੀ ਅਨੁਸਾਰ ਪਹਿਲਾਂ ਇਸ ਔਰਤ ਨੇ 2016 ਵਿਚ ਅੱਖਾਂ ਦੀਆਂ ਪਲਕਾਂ ਦੀ ਲੰਬਾਈ 12.5 ਸੈਮੀ ਨਾਲ ਰਿਕਾਰਡ ਬਣਾਇਆ ਸੀ। ਹੁਣ ਪੰਜ ਸਾਲ ਬਾਅਦ ਇਸਦੀਆਂ ਪਲਕਾਂ ਦੀ ਲੰਬਾਈ 20.5 ਸੈਂਟੀਮੀਟਰ ਹੋ ਗਈ ਹੈ ਅਤੇ ਇਸ ਤਰ੍ਹਾਂ ਉਸਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ ਔਰਤ ਦੀਆਂ ਪਲਕਾਂ ਮੂੰਹ ਤੋਂ ਵੀ ਹੇਠਾਂ ਆ ਗਈਆਂ ਹਨ।
![](http://khalastv.com/wp-content/uploads/2021/06/You-Jianxia-holding-her-new-guin.jpg)
ਪਰ ਇੰਨੀਆਂ ਵੱਡੀਆਂ ਪਲਕਾਂ ਹੋਣ ਲਈ ਯੂ ਜ਼ਿਯਾਂਜੀਆ ਦਾ ਮੰਨਣਾ ਹੈ ਕਿ ਇਹ ਅੱਖਾਂ ਬੁੱਧ ਦੁਆਰਾ ਉਨ੍ਹਾਂ ਨੂੰ ਦਿੱਤੀਆਂ ਗਈਆਂ ਦਾਤਾਂ ਹਨ। ਉਸਦਾ ਕਹਿਣਾ ਹੈ ਕਿ ਇਨ੍ਹਾਂ ਨਾਲ ਉਸਨੂੰ ਕੋਈ ਪਰੇਸ਼ਾਨੀ ਨਹੀਂ ਹੈ।ਇਹ ਕੁਦਰਤੀ ਹੈ।