‘ਦ ਖ਼ਾਲਸ ਬਿਊਰੋ : ਰੇਲ ਗੱਡੀ (Train) ਵਿੱਚ ਸੀਟ (Seat) ਦੇ ਲਈ ਧੱਕਾ ਮੁੱਕੀ ਹੋਣਾ ਆਮ ਗੱਲ ਹੈ। ਇਸੇ ਚੀਜ਼ ਨੂੰ ਲੈ ਕੇ ਮੁੰਬਈ ਮੈਟਰੋ (Mumbai Metro) ਦਾ ਇੱਕ ਵੀਡੀਓ (Viral Video) ਸੋਸ਼ਲ ਮੀਡੀਆ (Social Media) ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਔਰਤਾਂ ਸੀਟ ਨੂੰ ਲੈ ਕੇ ਆਪਸ ਵਿੱਚ ਬੁਰੀ ਤਰ੍ਹਾਂ ਭਿੜਦੀਆਂ ਹੋਈਆਂ ਨਜ਼ਰ ਆਈਆਂ। ਔਰਤਾਂ (Ladies) ਦੀ ਝੜਪ ਵਿੱਚ ਇੱਕ ਮਹਿਲਾ ਕਾਂਸਟੇਬਲ ਜ਼ਖ਼ਮੀ (Lady Police Constable) ਤੱਕ ਹੋ ਗਈ। ਵੀਡੀਓ ‘ਚ ਔਰਤਾਂ ਹਮਲਾਵਰ ਹੋ ਕੇ ਇਕ-ਦੂਜੇ ਨੂੰ ਥੱਪੜ ਮਾਰਦੀਆਂ ਅਤੇ ਫਿਰ ਇਕ-ਦੂਜੇ ਦੇ ਵਾਲ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਇਕ ਪੁਲਿਸ ਕਰਮਚਾਰੀ ਸਮੇਤ ਘੱਟੋ-ਘੱਟ ਤਿੰਨ ਔਰਤਾਂ ਜ਼ਖਮੀ ਹੋਈਆਂ ਹਨ।
ਇਹ ਰੇਲਗੱਡੀ ਠਾਣੇ ਤੋਂ ਪਨਵੇਲ ਜਾ ਰਹੀ ਸੀ। ਨਵੀਂ ਮੁੰਬਈ ਦੇ ਤੁਰਭੇ ਸਟੇਸ਼ਨ ‘ਤੇ ਟਰੇਨ ‘ਚ ਸੀਟ ਨੂੰ ਲੈ ਕੇ ਦੋ ਮਹਿਲਾ ਯਾਤਰੀਆਂ ਵਿਚਾਲੇ ਝਗੜਾ ਹੋ ਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ 3 ਔਰਤਾਂ ਆਪਸ ‘ਚ ਲੜ ਰਹੀਆਂ ਹਨ। ਮਾਮਲਾ ਵਧਦਾ ਦੇਖ ਕੇ ਡੱਬੇ ‘ਚ ਮੌਜੂਦ ਕੁਝ ਔਰਤਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇੱਕ ਮਹਿਲਾ ਪੁਲਿਸ ਕਰਮਚਾਰੀ ਉੱਥੇ ਪਹੁੰਚੀ। ਪਰ ਲੜਾਈ ਵਿਚ ਉਹ ਵੀ ਜ਼ਖਮੀ ਹੋ ਗਈ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।
Fight between two female passengers over a seat in Mumbai Local Train. #MumbaiLocal #Fight #ViralVideo #Mumbai pic.twitter.com/A7GiedIUvJ
— AH Siddiqui (@anwar0262) October 6, 2022
ਦਿੱਲੀ ਮੈਟਰੋ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦੋ ਔਰਤਾਂ ਬੈਠਣ ਦੀ ਵਿਵਸਥਾ ਨੂੰ ਲੈ ਕੇ ਆਪਸ ‘ਚ ਲੜਦੀਆਂ ਦਿਖਾਈ ਦੇ ਰਹੀਆਂ ਸਨ। ਸੀਟ ਨੂੰ ਲੈ ਕੇ ਉਦੋਂ ਵੀ ਜ਼ਬਰਦਸਤ ਡਰਾਮਾ ਹੋਇਆ ਸੀ।