‘ਦ ਖ਼ਾਲਸ ਬਿਊਰੋ:- ਮੌਰੀਸ਼ਸ ਨੇ ਜਾਪਾਨੀ ਮਾਲਕੀਅਤ ਵਾਲੇ ਜਹਾਜ਼ ਦੇ ਭਾਰਤੀ ਕਪਤਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਸ ਜਹਾਜ਼ ਦੇ ਮੌਰੀਸ਼ਸ ਸਮੁੰਦਰੀ ਕੰਢੇ ‘ਤੇ ਦੋ ਟੁਕੜੇ ਹੋ ਗਏ ਸਨ, ਜਿਸ ਕਾਰਨ ਹਜ਼ਾਰਾਂ ਟਨ ਤੇਲ ਲੀਕ ਹੋ ਗਿਆ ਅਤੇ ਇਸ ਤੇਲ ਨੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ। ਜਾਂਚ ਅਧਿਕਾਰੀਆਂ ਮੁਤਾਬਿਕ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਸਿੰਗਾਪੁਰ ਤੋਂ ਬ੍ਰਾਜ਼ੀਲ ਜਾ ਰਿਹਾ ਇਹ ਜਹਾਜ਼ ਆਖਰ ਮੌਰੀਸ਼ਸ਼ ਕਿਵੇਂ ਆਇਆ।
ਸਮੁੰਦਰੀ ਜਹਾਜ਼ ਵਿੱਚ ਤਕਰੀਬਨ 4000 ਟਨ ਤੇਲ ਸੀ, ਜਿਸ ਵਿੱਚੋਂ 1000 ਟਨ ਲੀਕ ਹੋ ਗਿਆ ਜਦਕਿ ਬਾਕੀ ਤਿੰਨ ਹਜ਼ਾਰ ਟਨ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ। ਜਾਪਾਨ ਨੇ ਤੇਲ ਸਾਫ਼ ਕਰਨ ਦੀ ਮੁਹਿੰਮ ਲਈ ਆਪਣੀ ਛੇ ਲੋਕਾਂ ਦੀ ਟੀਮ ਨੂੰ ਮੌਰੀਸ਼ਸ ਭੇਜਿਆ ਹੈ।
ਸਮੁੰਦਰੀ ਜਹਾਜ਼ ਦਾ ਕੈਪਟਨ ਭਾਰਤੀ ਮੂਲ ਦਾ ਨਾਗਰਿਕ ਹੈ ਤੇ ਇਸ ਦਾ ਡਿਪਟੀ (ਜੋ ਸ਼੍ਰੀਲੰਕਾ ਦਾ ਵਸਨੀਕ ਹੈ) ਨੂੰ ਸਮੁੰਦਰੀ ਪਾਈਕੇਸੀ ਤੇ ਸਮੁੰਦਰੀ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਦੋਸ਼ੀ ਪਾਇਆ ਗਿਆ ਹੈ। ਇਹਨਾਂ ਨੂੰ ਮੁੜ 25 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।