India Punjab

50 ਸਾਲਾਂ ਤੋਂ ਇੰਡੀਆ ਗੇਟ ‘ਤੇ ਜਗ ਰਹੀ ਜੋਤ ਕੀ ਹੁਣ ਬੁੱਝ ਜਾਵੇਗੀ !

‘ਦ ਖ਼ਾਲਸ ਬਿਊਰੋ : ਪਿਛਲੇ 50 ਸਾਲਾਂ ਤੋਂ ਇੰਡੀਆ ਗੇਟ ‘ਤੇ ਲਗਾਤਾਰ ਬਲ਼ਦੀ ਹੋਈ ਅਮਰ ਜਵਾਨ ਜਯੋਤੀ ਦੀ ਲਾਟ ਹੁਣ ਸਦਾ ਲਈ ਬੁੱਝ ਜਾਵੇਗੀ। ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ਨੂੰ ਅੱਜ ਨੈਸ਼ਨਲ ਵਾਰ ਮੈਮੋਰੀਅਲ (ਐੱਨਡਬਲਿਊਐੱਮ) ਨਾਲ ਮਿਲਾ ਦਿੱਤਾ ਗਿਆ ਹੈ। ਛੋਟੇ ਜਿਹੇ ਸਮਾਗਮ ਵਿੱਚ ਅਮਰ ਜਵਾਨ ਜੋਤੀ ਦਾ ਇੱਕ ਹਿੱਸਾ ਲਿਆ ਗਿਆ ਅਤੇ ਇੰਡੀਆ ਗੇਟ ਤੋਂ 400 ਮੀਟਰ ਦੀ ਦੂਰੀ ‘ਤੇ ਸਥਿਤ ਵਾਰ ਮੈਮੋਰੀਅਲ ਵਿਖੇ ਬਲਦੀ ਲਾਟ ਵਿੱਚ ਮਿਲਾ ਦਿੱਤਾ ਗਿਆ। ਇੰਡੀਆ ਗੇਟ ‘ਤੇ ਸ਼ਹੀਦਾਂ ਦੀ ਯਾਦ ਵਿੱਚ ਬਲਣ ਵਾਲੀ ਇਹ ਲੌਅ ਹੁਣ ਰਾਸ਼ਟਰੀ ਯੁੱਧ ਸਮਾਰਕ ‘ਤੇ ਹੀ ਜਗੇਗੀ।

ਦਿੱਲੀ ਦੇ ਇੰਡੀਆ ਗੇਟ ‘ਤੇ “ਅਮਰ ਜਵਾਨ ਜੋਤੀ” ਨੂੰ ਬੁਝਾ ਕੇ ਰਾਸ਼ਟਰੀ ਸਮਰ ਸਮਾਰਕ ਵਿੱਚ ਮਿਲਾਉਣ ਦੀਆਂ ਕਈ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇਸਦੀ ਆਲੋਚਨਾ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ “ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜਵਾਨਾਂ ਦੇ ਲਈ ਜੋ ਅਮਰ ਜੋਤੀ ਜਲਦੀ ਸੀ, ਉਸਨੂੰ ਅੱਜ ਬੁਝਾ ਦਿੱਤਾ ਜਾਵੇਗਾ। ਕੁੱਝ ਲੋਕ ਦੇਸ਼ ਪ੍ਰੇਮ ਅਤੇ ਬਲੀਦਾਨ ਨਹੀਂ ਸਮਝ ਸਕਦੇ। ਕੋਈ ਗੱਲ ਨਹੀਂ…ਅਸੀਂ ਆਪਣੇ ਫ਼ੌਜੀਆਂ ਦੇ ਲਈ ਅਮਰ ਜਵਾਨ ਜੋਤੀ ਇੱਕ ਵਾਰ ਫਿਰ ਜਲਾਵਾਂਗੇ।”

ਉੱਥੇ ਹੀ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਇਸਨੂੰ ਰਾਸ਼ਟਰੀ ਤ੍ਰਾਸਦੀ ਕਰਾਰ ਦਿੰਦਿਆਂ ਇਤਿਹਾਸ ਦੁਬਾਲਾ ਲਿਖਣ ਵਾਲਾ ਦੱਸਿਆ ਹੈ। ਤਿਵਾੜੀ ਨੇ ਕਿਹਾ ਕਿ “ਅਮਰ ਜਵਾਨ ਜੋਤੀ ਨੂੰ ਵਾਰ ਮੈਮੋਰੀਅਲ ਟਾਰਚ ਦੇ ਨਾਲ ਮਿਲਾਉਣ ਦਾ ਅਰਥ ਇਤਿਹਾਸ ਨੂੰ ਮਿਟਾਉਣਾ ਹੈ। ਬੀਜੇਪੀ ਨੇ ਰਾਸ਼ਟਰੀ ਸਮਰ ਸਮਾਰਕ ਬਣਾਇਆ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਅਮਰ ਜਵਾਨ ਜੋਤੀ ਬੁਝਾ ਸਕਦੇ ਹਨ।”

ਕੀ ਹੈ “ਅਮਰ ਜਵਾਨ ਜੋਤੀ” ਦਾ ਇਤਿਹਾਸ ?

1971 ਦੇ ਯੁੱਧ ਵਿੱਚ ਮਾ ਰੇ ਗਏ ਜਵਾਨਾਂ ਦੀ ਯਾਦ ਵਿੱਚ ਅਮਰ ਜਵਾਨ ਜੋਤੀ ਨੂੰ ਸਥਾਪਿਤ ਕੀਤਾ ਗਿਆ ਸੀ। ਸਾਲ 1972 ਦੇ ਗਣਤੰਤਰ ਦਿਵਸ ‘ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸਦਾ ਉਦਘਾਟਨ ਕੀਤਾ ਸੀ। ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ 2019 ਨੂੰ ਰਾਸ਼ਟਰੀ ਸਮਰ ਸਮਾਰਕ ਦਾ ਉਦਘਾਟਨ ਕੀਤਾ ਸੀ।

ਇੰਡੀਆ ਗੇਟ ‘ਤੇ ਉਨ੍ਹਾਂ ਸ਼ਹੀ ਦਾਂ ਦੇ ਨਾਮ ਹਨ ਜੋ ਬ੍ਰਿਟੇਨ ਦੇ ਲਈ ਪਹਿਲੇ ਵਿਸ਼ਵ ਯੁੱਧ ਅਤੇ ਐਂਗਲੋ-ਅਫ਼ਗਾਨ ਯੁੱਧ ਵਿੱਚ ਲੜੇ ਸੀ। ਸਾਲ 1972 ਅਤੇ ਸਾਰੇ ਯੁੱਧਾਂ ਵਿੱਚ ਭਾਰਤੀ ਸ਼ਹੀ ਦਾਂ ਦੇ ਨਾਮ ਰਾਸ਼ਟਰੀ ਸਮਰ ਸਮਾਰਕ ‘ਤੇ ਹੈ।