Punjab

ਫ਼ਿਰੋਜ਼ਪੁਰ ਤੇ ਨਾਭਾ ‘ਚ ਸ਼ੱਕ ਕਾਰਨ ਦੋ ਨੌਜਵਾਨਾਂ ਨੇ ਆਪਣੀਆਂ ਘਰਵਾਲੀਆਂ ਦਾ ਕੀਤਾ ਇਹ ਹਾਲ , ਜਾਣ ਕੇ ਉੱਡ ਜਾਣਗੇ ਹੋਸ਼..

Wife killed due to suspicion in Ferozepur, three months newly wed killed in Nabha

ਚਰਿੱਤਰ ‘ਤੇ ਸ਼ੱਕ ਕਰਕੇ ਇਕ ਨੌਜਵਾਨ ਨੇ ਆਪਣੀ ਪਤਨੀ ਦਾ ਕਥਿਤ ਰੂਪ ਵਿੱਚ ਕਤਲ ਕਰ ਦਿੱਤਾ। ਮਾਮਲਾ ਫ਼ਿਰੋਜ਼ਪੁਰ ਦੇ ਮੱਖੂ ਦੇ ਕਾਸੂਵਾਲਾ ਮੋੜ ਦਾ ਹੈ। ਦੂਜੇ ਪਾਸੇ ਪਟਿਆਲਾ ਦੇ ਨਾਭਾ ਵਿੱਚ ਇੱਕ ਨਵ-ਵਿਆਹੀ ਔਰਤ ਦਾ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਕਤਲ ਕਰ ਦਿੱਤਾ ਗਿਆ।

ਮੱਖੂ ਵਿਖੇ ਕਤਲ ਹੋਈ ਔਰਤ ਊਸ਼ਾ ਰਾਣੀ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ‘ਤੇ ਉਸ ਦੇ ਪਤੀ ਮੁਲਜ਼ਮ ਭਜਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 7 ਸਾਲ ਪਹਿਲਾਂ ਭਜਨ ਨਾਲ ਹੋਇਆ ਸੀ। ਭਜਨ ਆਪਣੀ ਬੇਟੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਬੇਟੀ ਦੇ ਦੋ ਬੱਚੇ ਹਨ। ਵੀਰਵਾਰ ਦੀ ਰਾਤ ਨੂੰ ਦੋਹਾਂ ਵਿਚਕਾਰ ਲੜਾਈ ਹੋਈ, ਜਿਸ ਤੋਂ ਬਾਅਦ ਭਜਨ ਨੇ ਊਸ਼ਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਪਤਨੀ ਦਾ ਕਤਲ ਕਰਕੇ ਪਤੀ ਦਿੱਲੀ ਭੱਜਿਆ, ਲਾਸ਼ ਮਿਲੀ

ਦੂਜੇ ਬੰਨੇ ਨਾਭਾ ਦੇ ਗੋਬਿੰਦ ਨਗਰ ਇਲਾਕੇ ‘ਚ ਨਵ-ਵਿਆਹੁਤਾ ਦਾ ਉਸ ਦੇ ਪਤੀ ਵੱਲੋਂ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਨਵ-ਵਿਆਹੁਤਾ ਦਾ ਕਤਲ ਦੋ ਦਿਨ ਪਹਿਲਾਂ ਹੋਇਆ ਸੀ। ਲਾਸ਼ ਨੂੰ ਪੁਲਿਸ ਨੇ ਘਰੋਂ ਬੁਰੀ ਹਾਲਤ ਵਿੱਚ ਬਰਾਮਦ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ (22) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਦੇ ਕਸਬਾ ਸਨੌਰ ਦੀ ਰਹਿਣ ਵਾਲੀ ਜਸਵਿੰਦਰ ਕੌਰ ਦਾ ਵਿਆਹ ਇਸੇ ਸਾਲ ਫਰਵਰੀ ਮਹੀਨੇ ਨਾਭਾ ਦੇ ਗੋਬਿੰਦ ਨਗਰ ਇਲਾਕੇ ਦੇ ਰਹਿਣ ਵਾਲੇ ਅਮਨਦੀਪ ਸਿੰਘ ਨਾਲ ਹੋਇਆ ਸੀ। ਅਮਨਦੀਪ ਸਿੰਘ ਡਰਾਈਵਿੰਗ ਕਰਦਾ ਹੈ। ਵਿਆਹ ਤੋਂ ਬਾਅਦ ਪਤੀ-ਪਤਨੀ ਵਿਚ ਅਕਸਰ ਝਗੜਾ ਰਹਿੰਦਾ ਸੀ। ਬੀਤੀ 13 ਜੂਨ ਨੂੰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ। ਇਸੇ ਦੌਰਾਨ ਗ਼ੁੱਸੇ ਵਿੱਚ ਆ ਕੇ ਅਮਨਦੀਪ ਸਿੰਘ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਉਸੇ ਕਮਰੇ ਵਿੱਚ ਬੈੱਡ ਕੋਲ ਜ਼ਮੀਨ ’ਤੇ ਸੁੱਟ ਕੇ ਖ਼ੁਦ ਦਿੱਲੀ ਚਲਾ ਗਿਆ। ਅਮਨਦੀਪ ਸਿੰਘ ਨੇ ਵੀ ਆਪਣਾ ਫ਼ੋਨ ਬੰਦ ਕਰ ਦਿੱਤਾ।

ਜਦੋਂ ਨਵ-ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫ਼ੋਨ ਲਿਆ ਤਾਂ ਉਸ ਦਾ ਫ਼ੋਨ ਬੰਦ ਆ ਰਿਹਾ ਸੀ। ਜਵਾਈ ਦਾ ਫ਼ੋਨ ਵੀ ਬੰਦ ਸੀ। ਇਸ ’ਤੇ ਉਸ ਨੇ ਨਾਭਾ ਥਾਣਾ ਕੋਤਵਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ। ਜਦੋਂ ਪੁਲਸ ਮਾਮਲੇ ਦੀ ਜਾਂਚ ਕਰਨ ਲਈ ਗੋਬਿੰਦ ਨਗਰ ਇਲਾਕੇ ‘ਚ ਅਮਨਦੀਪ ਸਿੰਘ ਦੇ ਘਰ ਪਹੁੰਚੀ ਅਤੇ ਤਾਲਾ ਤੋੜਿਆ ਤਾਂ ਉਨ੍ਹਾਂ ਨੂੰ ਜਸਵਿੰਦਰ ਕੌਰ ਦੀ ਲਾਸ਼ ਬੈੱਡ ਦੇ ਕੋਲ ਜ਼ਮੀਨ ‘ਤੇ ਪਈ ਮਿਲੀ। ਲਾਸ਼ ‘ਚੋਂ ਬਦਬੂ ਫੈਲਣ ਲੱਗੀ।

ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਵਿਆਹੁਤਾ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਥਾਣਾ ਨਾਭਾ ਦੇ ਇੰਚਾਰਜ ਹੈਰੀ ਬੋਪਾਰਾਏ ਅਨੁਸਾਰ ਮੁਲਜ਼ਮ ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।