India

ਕੀ ਹੈ ‘ਯੂਨੀਫਾਰਮ ਸਿਵਿਲ ਕੋਡ’ ਦਾ ਸੱਚ ? ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਭਾਰਤ ਦੀ ਆਜ਼ਾਦੀ ਦੇ ਵੇਲੇ ਤੋਂ ਹੀ ਯੂਨੀਫਾਰਮ ਸਿਵਿਲ ਕੋਡ ਬਾਰੇ ਬਹਿਸ ਚੱਲ ਰਹੀ ਹੈ ਅਤੇ ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਤੋਂ ਬਾਅਦ ਇਸ ਬਾਰੇ ਚਰਚਾ ਨੇ ਜ਼ੋਰ ਫੱੜ ਲਿਆ ਹੈ।

5 ਅਗਸਤ 2020 ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਦੇ ਅਗਲੇ ਹੀ ਦਿਨ 6 ਅਗਸਤ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ BJP ਦੇ ਤੀਜੇ ਵਾਅਦੇ ਯੂਨੀਫਾਰਮ ਸਿਵਲ ਕੋਡ ਯਾਨਿ ਕਿ ਸਾਰੇ ਭਾਰਤੀ ਨਾਗਰਿਕਾਂ ਲਈ ਇੱਕ ਕੋਡ ਨੂੰ ਲਾਗੂ ਕਰਨ ਸੁਨੇਹਾ ਦਿੱਤਾ ਹੈ।

ਟਵੀਟਰ ਅਕਾਉਂਟ ‘ਤੇ ਪਏ ਇਸ ਸੁਨੇਹੇ ‘ਤੇ ਬਹੁਤ ਸਾਰੇ ਲੋਕਾਂ ਨੇ ਟਵੀਟ ਕੀਤੇ ਅਤੇ ਸਭ ਤੋਂ ਵੱਧ ਧਿਆਨ ਦੇਣ ਵਾਲਾ ਟਵੀਟ ਪੱਤਰਕਾਰ ਸ਼ਾਹਿਦ ਸਿਦੀਕੀ ਦਾ ਸੀ। ਜਿਨ੍ਹਾਂ ਆਪਣੇ ਟਵੀਟ ‘ਚ ‘ਯੂਨੀਫਾਰਮ ਸਿਵਿਲ ਕੋਡ’ ਦੇ ਲਾਗੂ ਹੋਣ ਦੀ ਤਰੀਕ ਦਾ ਅੰਦਾਜ਼ਾ ਵੀ ਲਗਾ ਲਿਆ ਤੇ ਲਿਖਿਆ ਕਿ ਇਹ ਕੰਮ ਵੀ ਸਰਕਾਰ 5 ਅਗਸਤ, 2021 ਤੱਕ ਪੂਰਾ ਕਰ ਦੇਵੇਗੀ।