India

ਕੇਰਲ ਹਾਈਕੋਰਟ ਕਿਉਂ ਦੇਣਾ ਚਾਹੁੰਦੀ ਹੈ ਸੀਬੀਆਈ ਨੂੰ ਇਹ ਕੇਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਰਲ ਹਾਈ ਕੋਰਟ ਨੇ ਸੀਬੀਆਈ ਨੂੰ ਪਿਛਲੇ ਸਾਲ ਨਵੰਬਰ ਵਿੱਚ ਸੂਬੇ ਦੇ ਪਲੱਕੜ ਜ਼ਿਲ੍ਹੇ ਵਿੱਚ ਇੱਕ ਆਰਐਸਐਸ ਵਰਕਰ ਦੇ ਕ ਤਲ ਦੇ ਕੁੱਝ ਪਹਿਲੂਆਂ ਦੀ ਜਾਂਚ ਕਰਨ ਬਾਰੇ ਕਿਹਾ ਹੈ। ਹਾਈਕੋਰਟ ਨੇ ਕਿਹਾ ਹੈ ਕਿ ਮਾਮਲੇ ਦੇ ਕੁੱਝ ਦੋ ਸ਼ੀਆਂ ਦਾ ਠਿਕਾਣਾ ਸੂਬੇ ਤੋਂ ਬਾਹਰ ਹੈ, ਇਸ ਲਈ ਸੀਬੀਆਈ ਨੂੰ ਇਸ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਆਰਐਸਐਸ ਵਰਕਰ ਦੀ ਪਤਨੀ ਵੱਲੋਂ ਕੇਸ ਸੀਬੀਆਈ ਨੂੰ ਸੌਂਪਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਕੇ. ਹਰੀਪਾਲ ਨੇ ਕਿਹਾ ਕਿ ਹਾਲ ਹੀ ਵਿੱਚ ਸੂਬੇ ਦੇ ਪੁਲਿਸ ਮੁਖੀ ਨੇ ਵੀ ਇਸ ਮਾਮਲੇ ਸਬੰਧੀ ਕੁੱਝ ਚਿੰਤਾਵਾਂ ਪ੍ਰਗਟਾਈਆਂ ਸਨ ਅਤੇ ਇਸ ਲਈ ਸੀਬੀਆਈ ਵੀ ਇਸ ਮਾਮਲੇ ਦੀ ਜਾਂਚ ਕਰ ਸਕਦੀ ਹੈ।

ਹਾਲਾਂਕਿ, ਰਾਜ ਨੇ ਇਸ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਉਸਦੀ ਅੰਤਿਮ ਰਿਪੋਰਟ ਲਗਭਗ ਤਿਆਰ ਹੈ ਅਤੇ 18 ਦੋਸ਼ੀਆਂ ਵਿੱਚੋਂ ਸਿਰਫ ਇੱਕ ਨੂੰ ਗ੍ਰਿਫ ਤਾਰ ਕਰਨਾ ਬਾਕੀ ਹੈ। ਸੂਬਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅੰਤਿਮ ਰਿਪੋਰਟ 10 ਫਰਵਰੀ ਨੂੰ ਜਾਂ ਇਸ ਤੋਂ ਪਹਿਲਾਂ ਦਾਇਰ ਕੀਤੀ ਜਾ ਸਕਦੀ ਹੈ।