‘ਦ ਖ਼ਾਲਸ ਬਿਊਰੋ:- ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾਵਾਇਰਸ ਦਾ ਟੀਕਾ ਆਉਣ ਦੇ ਬਾਵਜੂਦ ਵੀ ਦੁਨੀਆ ’ਚ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। WHO ਦੇ ਐਮਰਜੈਂਸੀਆਂ ਬਾਰੇ ਮੁਖੀ ਡਾਕਟਰ ਮਾਈਕ ਰਿਆਨ ਨੇ ਕਿਹਾ ਕਿ ਜੇਕਰ ਕੌਮਾਂਤਰੀ ਪੱਧਰ ’ਤੇ ਰਲ ਕੇ ਹੰਭਲਾ ਨਾ ਮਾਰਿਆ ਗਿਆ ਤਾਂ ਮੌਤਾਂ ਦਾ ਅੰਕੜਾ ਕਿਤੇ ਵੱਧ ਹੋ ਸਕਦਾ ਹੈ।
ਕੋਰੋਨਾਵਾਇਰਸ ਫੈਲਣ ਦੇ 9 ਮਹੀਨਿਆਂ ’ਚ 10 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ’ਚ ਸਭ ਤੋਂ ਵਧੇਰੇ ਕੋਰੋਨਾ ਦੇ ਕੇਸ ਹਨ। ਉਨ੍ਹਾਂ ਕਿਹਾ ਕਿ ਕਈ ਮੁਲਕਾਂ ’ਚ ਸਰਦੀਆਂ ਸ਼ੁਰੂ ਹੋਣ ਨਾਲ ਕੋਰੋਨਾ ਦੀ ਲਾਗ ਹੋਰ ਫੈਲ ਸਕਦੀ ਹੈ।