‘ਦ ਖ਼ਾਲਸ ਬਿਊਰੋ :- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੀ ’ਦੂਜੀ ਲਹਿਰ’ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਚਿਤਾਵਨੀ ਦੁਨੀਆਂ ਵਿੱਚ ਲਾਕਡਾਊਨ ਵਿੱਚ ਦਿੱਤੀ ਜਾ ਰਹੀ ਢਿੱਲ ਨੂੰ ਦੇਖਦਿਆਂ ਜਾਰੀ ਕੀਤੀ ਗਈ ਹੈ।

ਵਿਸ਼ਵ ਸਿਹਤ ਸੰਗਠਨ ਨੇ ਯੂਰਪੀ ਦੇਸ ਅਤੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਉੱਥੇ ਨਿਗਰਾਨੀ, ਪਰੀਖਣ ਅਤੇ ਟ੍ਰੈਕਿੰਗ ਦੇ ਉਪਾਇਆਂ ਵਿੱਚ ਇਜ਼ਾਫਾ ਕਰਨ ਤੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ’ਸੁਰੱਖਿਆ ਟੀਮ’ ਅਗਲੇ ਮਹੀਨੇ ਹਾਈਡਰੋਕਸਕਲੋਰੋਕਵਿਨ ਦੇ ਡਾਟਾ ਨੂੰ ਰੀਵਿਊ ਕਰੇਗੀ।