Punjab

ਕੌਣ ਹੈ ਸੁਧੀਰ ਸੂਰੀ ? ਕਿਉਂ ਸੀ ਉਹ ਨਿਸ਼ਾਨੇ ‘ਤੇ ? 1300 ਕਿਲੋਮੀਟਰ ਦੂਰੋਂ ਸੂਰੀ ਨੂੰ ਪੁਲਿਸ ਨੇ ਕਿਉਂ ਫੜਿਆ ਸੀ

ਬਿਊਰੋ ਰਿਪੋਰਟ : ਸ਼ਿਵ ਸੈਨਾ ਹਿੰਦੂਸਤਾਨ ਦੇ ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਮੰਦਰ ਵਿੱਚ ਬੇਅਦਬੀ ਦੇ ਖਿਲਾਫ਼ ਧਰਨੇ ‘ਤੇ ਬੈਠੇ ਸਨ ਕਿ ਇੱਕ ਸ਼ਖ਼ਸ ਨੇ ਉਨ੍ਹਾਂ ‘ਤੇ ਗੋਲੀਆਂ ਚੱਲਾ ਦਿੱਤੀਆਂ। ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਸੂਰੀ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ । ਪਰ ਸੂਰੀ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਸੰਦੀਪ ਸਿੰਘ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ । ਸੁਧੀਰ ਸੂਰੀ ਹਮੇਸ਼ਾ ਆਪਣੇ ਬਿਆਨ ਨਾਲ ਵਿਵਾਦ ਵਿੱਚ ਰਹਿੰਦੇ ਸਨ । ਭਾਵੇਂ ਉਹ ਸਿੱਖ ਭਾਈਚਾਰੇ ਖਿਲਾਫ਼ ਕੀਤੀਆਂ ਟਿਪਣੀਆਂ ਹੋਣ ਜਾਂ ਫਿਰ ਮਹਿਲਾਵਾਂ ਅਤੇ ਦਲਿਤ ਭਾਈਚਾਰੇ ‘ਤੇ ਵੀਡੀਓ ਬਣਾ ਕੇ ਅਪਮਾਨਜਨਕ ਸ਼ਬਦਾਵਲੀ ਬਿਆਨ ਜਾਰੀ ਕਰਨ ਦਾ ਮਾਮਲਾ ਹੋਏ । ਇੰਨਾਂ ਸਾਰੇ ਮਾਮਲਿਆਂ ਵਿੱਚ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਸਨ ।ਪੰਜਾਬ ਪੁਲਿਸ ਨੇ ਪਿਛਲੇ ਮਹੀਨੇ 23 ਅਕਤੂਬਰ ਨੂੰ ਕੁਝ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਸੀ ਜਿੰਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਸੁਧੀਰ ਸੂਰੀ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ ।

ਸੂਰੀ ਨੂੰ 1300 ਕਿਲੋਮੀਟਰ ਦੂਰੋਂ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ

13 ਜੁਲਾਈ 2020 ਨੂੰ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ 1300 ਕਿਲੋਮੀਟਰ ਪਿੱਛਾ ਕਰਦੇ ਹੋਏ ਸ਼ਿਵਸੈਨਾ ਹਿੰਦੂਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਨੂੰ ਗਿਰਫ਼ਤਾਰ ਕੀਤਾ ਸੀ। ਸੂਰੀ ਨੂੰ ਫੜਨ ਦੇ ਲਈ 11 ਪੁਲਿਸ ਜਵਾਨਾਂ ਦੀ ਟੀਮ ਤਿਆਰ ਕੀਤੀ ਗਈ ਸੀ । ਸੂਰੀ ਦਾ ਔਰਤਾਂ ਖਿਲਾਫ ਅਪਮਾਨਜਨਕ ਸ਼ਬਦਾਵਲੀ ਵਾਲਾ ਵੀਡੀਓ ਵਾਇਰਲ ਹੋਇਆ ਸੀ,ਜਿਸ ਤੋਂ ਬਾਅਦ ਦੇਸ਼ ਅਤੇ ਵਿਦੇਸ਼ਾਂ ਤੱਕ ਉਨ੍ਹਾਂ ਦੀ ਗਿਰਫ਼ਤਾਰੀ ਦੀ ਮੰਗ ਉੱਠਣ ਲੱਗੀ ਸੀ। ਹਾਲਾਂਕਿ ਬਾਅਦ ਵਿੱਚੋਂ ਸੂਰੀ ਨੇ ਫੇਸਬੁੱਕ ਵੀਡੀਓ ਦੇ ਜ਼ਰੀਏ ਦਾਅਵਾ ਕੀਤਾ ਸੀ ਕਿ ਕਲਿੱਪ ਵਿੱਚ ਉਸ ਦੇ ਨਾਂ ਦੀ ਵਰਤੋਂ ਕੀਤੀ ਗਈ ਹੈ,ਉਨ੍ਹਾਂ ਦਾ ਚਹਿਰਾ ਲੱਗਾ ਕੇ ਕਿਸੇ ਹੋਰ ਦੀ ਆਵਾਜ਼ ਜੋੜੀ ਗਈ ਹੈ। ਸੁਧੀਰ ਸੂਰੀ ਖਿਲਾਫ਼ ਪੁਲਿਸ ਨੇ ਧਾਰਾ 153-ਏ, 354 ਏ, 509 ਅਤੇ 67 ਆਈ ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਇਸ ਤੋਂ ਬਾਅਦ 7 ਜੁਲਾਈ 2021 ਨੂੰ ਰਾਮਪਾਲ ਥਾਣੇ ਦੀ ਪੁਲਿਸ ਨੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਨੂੰ ਗ੍ਰਿਫਤਾਰ ਕੀਤਾ ਸੀ। ਹਿੰਦੂ ਨੇਤਾ ‘ਤੇ ਇਲਜ਼ਾਮ ਸਨ ਕਿ ਉਹ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਇੰਟਰਨੈੱਟ ਮੀਡੀਆ’ ਤੇ ਆਪਣੀ ਵੀਡੀਓ ਵਾਇਰਲ ਕਰ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਇਆ ਗਈਆਂ ਸਨ । 28 ਨਵੰਬਰ 2018 ਵਿੱਚ ਇੱਕ ਮਾਮਲੇ ਵਿੱਚ ਸੁਧੀਰ ਸੂਰੀ ਨੇ ਸੈਸ਼ਨ ਕੋਰਟ ਵਿੱਚ ਸਰੰਡਰ ਕੀਤਾ ਸੀ ।ਸੂਰੀ ‘ਤੇ ਇਲਜ਼ਾਮ ਸੀ ਕਿ ਇੱਕ ਵੀਡੀਓ ਦੇ ਜ਼ਰੀਏ ਉਨ੍ਹਾਂ ਨੇ ਅਨੂਸੁਚਿਤ ਸਮਾਜ ਖਿਲਾਫ਼ ਜਾਤੀਸੂਚਕ ਅਪਸ਼ਬਦ ਕਹਿ ਕੇ ਅਨੂਸੁਚਿਤ ਸਮਾਜ ਨੂੰ ਠੇਸ ਪਹੁੰਚਾਈ ਹੈ।

ਗੈਂਗਸਟਰਾਂ ਦੇ ਨਿਸ਼ਾਨੇ ਤੇ ਸਨ ਸੁਧੀਰ ਸੂਰ

ਪਿਛਲੇ ਮਹੀਨੇ 23 ਅਕਤੂਬਰ ਨੂੰ ਤਰਨਤਾਰਨ ਤੋਂ ਐਂਟੀ ਟਾਸਕ ਫੋਰਸ (AGTF) ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਚਾਰ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਹੈ । ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇੰਨਾਂ ਚਾਰਾਂ ਦੇ ਨਿਸ਼ਾਨੇ ‘ਤੇ ਸੁਧੀਰ ਸੂਰੀ ਸੀ । ਪਰ ਇਹ ਗੈਂਗਸਟਰ ਸੂਰੀ ਤੱਕ ਨਹੀਂ ਪਹੁੰਚ ਪਾਏ ਸਨ ਉਨ੍ਹਾਂ ਨੂੰ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ ਗਿਆ ਸੀ। ਚਾਰਾਂ ਤੋਂ ਪੁਲਿਸ ਨੇ ਪਿਸਟਲ ਵੀ ਬਰਾਮਦ ਕੀਤੀ ਸੀ । ਪੁਲਿਸ ਵੱਲੋਂ ਕੀਤੇ ਗਏ ਚਾਰਾਂ ਗੈਂਗਸਟਰਾਂ ਤੋਂ ਇਲਾਵਾ ਕਿ ਕੋਈ ਅਜਿਹੀ ਗੈਂਗਸਟਰ ਵੀ ਸੀ ਜੋ ਫਰਾਰ ਹੋ ਗਿਆ ਸੀ ਜਿਸ ਨੇ ਸੁਧੀਰ ਸੂਰੀ ਦੇ ਕਤਲ ਨੂੰ ਅੰਜਾਮ ਦਿੱਤਾ ਹੋਏ । ਪੁਲਿਸ ਸ਼ੂਟਰ ਸੰਦੀਪ ਸਿੰਘ ਅਤੇ 23 ਅਕਤੂਬਰ ਨੂੰ ਫੜੇ ਗਏ ਗੈਂਗਸਟਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰ ਸਕਦੀ ਹੈ ।