The Khalas Tv Blog India ਦਾਲ ਮਖਨੀ ਅਤੇ ਬਟਰ ਚਿਕਨ ਦੀ ਲੜਾਈ ਹਾਈਕੋਰਟ ਪਹੁੰਚੀ ! ਜੱਜ ਨੇ ਦਿੱਤੇ ਇਹ ਨਿਰਦੇਸ਼
India

ਦਾਲ ਮਖਨੀ ਅਤੇ ਬਟਰ ਚਿਕਨ ਦੀ ਲੜਾਈ ਹਾਈਕੋਰਟ ਪਹੁੰਚੀ ! ਜੱਜ ਨੇ ਦਿੱਤੇ ਇਹ ਨਿਰਦੇਸ਼

 

ਬਿਉਰ ਰਿਪੋਰਟ : 2 ਮਸ਼ਹੂਰ ਪੰਜਾਬੀ ਡਿਸ਼ (Punjabi Dish) ਬਟਰ ਚਿਕਨ (Butter chicken) ਅਤੇ ਦਾਲ ਮਖਨੀ (Dal Makhni) ਦੀ ਲੜਾਈ ਦਿੱਲੀ ਹਾਈਕੋਰਟ (Delhi high court) ਪਹੁੰਚ ਗਈ ਹੈ। ਦਰਅਸਲ 2 ਮਸ਼ਹੂਰ ਰੈਸਟੋਰੈਂਟ ਨੇ ਇਸ ਨੂੰ ਆਪਣੀ ਡਿਸ਼ ਦੱਸਿਆ ਹੈ। ਦਾਲ ਮਖਨੀ ਅਤੇ ਬਟਰ ਚਿਕਨ ਦੇ ਅਵਿਸ਼ਕਾਰ ਨੂੰ ਲੈਕੇ ਮੋਤੀ ਮਹਿਲ ਅਤੇ ਦਰਿਆ ਗੰਜ ਰੈਸਟੋਰੈਂਟ ਵਿੱਚ ਵਿਵਾਦ ਪੈਦਾ ਹੋ ਗਿਆ ਹੈ।

ਦਰਿਆ ਗੰਜ ਰੈਸਟੋਰੈਂਟ ਨੇ ਆਪਣੀ ਟੈਗਲਾਈਨ ਵਿੱਚ ਬਟਰ ਚਿਕਨ ਅਤੇ ਦਾਲ ਮਖਨੀ ਨੂੰ ਆਪਣੀ ਡਿਸ਼ ਦੱਸਿਆ ਸੀ । ਇਸ ਨੂੰ ਲੈਕੇ ਮੋਤੀ ਮਹਿਲ ਰੈਸਟੂਰੈਂਟ ਨੇ ਇਤਰਾਜ਼ ਜਤਾਇਆ ਅਤੇ ਮੁਕਦਮਾ ਦਰਜ ਕਰ ਦਿੱਤਾ । ਮੋਤੀ ਮਹਿਲ ਦੀ FIR ਮੁਤਾਬਿਕ ਦਰਿਆ ਗੰਜ ਆਪਣੇ ਆਪ ਨੂੰ ਦਾਲ ਮਖਨੀ ਅਤੇ ਬਟਰ ਚਿਕਨ ਦਾ ਅਵਿਸ਼ਕਾਰ ਕਰਨ ਦਾ ਵਾਲਾ ਦੱਸਿਆ ਹੈ। ਇਹ ਕਹਿਕੇ ਦਰਿਆ ਗੰਜ ਰੈਸਟੋਰੈਂਟ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।

ਜਦੋਂ ਦਿੱਲੀ ਹਾਈਕੋਰਟ ਦੇ ਜਸਟਿਸ ਸੰਜੀਵ ਨਰੂਲਾ ਦੇ ਕੋਲ ਇਹ ਮਾਮਲਾ ਪਹੁੰਚਿਆ ਤਾਂ ਉਨ੍ਹਾਂ ਨੇ ਦਰਿਆ ਗੰਜ ਰੈਸਟੋਰੈਂਟ ਨੂੰ ਸੰਮਨ ਕੀਤਾ । ਅਦਾਲਤ ਨੇ ਇਸ ‘ਤੇ ਲਿਖਤ ਜਵਾਬ ਦੇਣ ਲਈ ਕਿਹਾ ਹੈ । ਬਾਰ ਐਂਡ ਬੈਂਚ ਦੇ ਮੁਤਾਬਿਕ ਮੋਤੀ ਮਹਿਲ ਦੇ ਮਾਲਕ ਦਾ ਦਾਅੲਾ ਹੈ ਕਿ ਉਸ ਦੇ ਪੂਰਵਜ ਕੁੰਡਲ ਲਾਲ ਗੁਜਰਾਲ ਨੇ ਸਭ ਤੋਂ ਪਹਿਲਾਂ ਇਹ ਡਿਸ਼ ਬਣਾਈ ਸੀ । ਕੁੰਡਨ ਲਾਲ ਨੇ ਦਾਲ ਮਖਨੀ,ਬਟਰ ਚਿੱਕਨ ਤੋਂ ਇਲਾਵਾ ਤੰਦੂਰੀ ਚਿਕਨ ਦੀ ਵੀ ਖੋਜ ਕੀਤੀ ਸੀ। ਇਸ ਨੂੰ ਉਹ ਬਟਵਾਰੇ ਤੋਂ ਬਾਅਦ ਭਾਰਤ ਲਿਆਏ ਸਨ ।

Exit mobile version