Punjab

ਕਿਹੜੇ ਭਾਜਪਾ ਲੀਡਰ ਨੇ ਕਿਹੜੇ ਬੀਜੇਪੀ ਲੀਡਰ ਨੂੰ ਸੀਮਾ ‘ਚ ਰਹਿਣ ਦੀ ਦਿੱਤੀ ਨਸੀਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਭਾਜਪਾ ਲੀਡਰ ਅਨਿਲ ਜੋਸ਼ੀ ਦੇ ਬਾਗੀ ਤੇਵਰਾਂ ‘ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਕਸ਼ਨ ਦੇ ਸੰਕੇਤ ਦਿੱਤੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਸੀਮਾ ਲੰਘਣ ‘ਤੇ ਪਾਰਟੀ ਵੀ ਕਦਮ ਚੁੱਕ ਸਕਦੀ ਹੈ। ਉਨ੍ਹਾਂ ਅਨਿਲ ਜੋਸ਼ੀ ਨੂੰ ਕਿਹਾ ਕਿ ਜੇ ਕੋਈ ਨਰਾਜ਼ਗੀ ਸੀ ਤਾਂ ਪਾਰਟੀ ਤੱਕ ਗੱਲ ਪਹੁੰਚਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਅਨਿਲ ਜੋਸ਼ੀ ਦੀ ਪਹਿਚਾਣ ਬਣਾਈ ਹੈ। ਭਾਜਪਾ ਨੇ ਜੋਸ਼ੀ ਦਾ ਕੈਬਨਿਟ ਮੰਤਰੀ ਤੱਕ ਦਾ ਸਫਰ ਤੈਅ ਕੀਤਾ ਹੈ। ਜੋਸ਼ੀ ਨੂੰ ਆਪਣੇ ਅਹੁਦੇ ਦੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ’।

ਦਰਅਸਲ, ਅਨਿਲ ਜੋਸ਼ੀ ਕਿਸਾਨੀ ਮੁੱਦੇ ‘ਤੇ ਭਾਜਪਾ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਏ ਹਨ। ਜੋਸ਼ੀ ਨੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ‘ਤੇ ਵੀ ਨਿਸ਼ਾਨਾ ਕੱਸਿਆ ਸੀ ਕਿ ਉਨ੍ਹਾਂ ਦੀ ਜ਼ਹਿਰੀਲੀ ਭਾਸ਼ਾ ਹੀ ਗੱਲ ਨੂੰ ਵਿਗਾੜ ਰਹੀ ਹੈ।