Punjab

ਸਿੱਧੂ ਜਦੋਂ ਵੀ ਕੁੱਝੇ ਬੋਲਦੇ, ਖੁਦ ਦੀ ਪਾਰਟੀ ਹੀ ਕਰਦੀ ਐ ਵਿਰੋਧ – ਮਾਨ

‘ਦ ਖ਼ਾਲਸ ਬਿਊਰੋ : ਆਮ ਆਮਦੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਸਿਰ ‘ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਤਿੰਨ ਕਰੋੜ ਆਬਾਦੀ ਹੈ। ਇਸਦਾ ਮਤਲਬ ਹਰ ਇੱਕ ਪੰਜਾਬੀ ‘ਤੇ ਇੱਕ ਲੱਖ ਰੁਪਏ ਦਾ ਕਰਜ਼ਾ ਹੈ। ਸਾਫ਼ ਨਜ਼ਰ ਆ ਰਿਹਾ ਹੈ ਕਿ ਖ਼ਜ਼ਾਨਾ ਖਾਲੀ ਕਿੰਨਾ ਨੇ ਕੀਤਾ ਹੈ। ਆਪ ਖ਼ਜ਼ਾਨਾ ਵੀ ਭਰੇਗੀ ਅਤੇ ਲੋਕਾਂ ਨੂੰ ਸਹੂਲਤਾਂ ਵੀ ਦੇਵੇਗੀ। ਉਨ੍ਹਾਂ ਅਨੁਮਾਨ ਲਾਉਂਦਿਆਂ ਕਿਹਾ ਕਿ ਇਕੱਲਾ ਭ੍ਰਿਸ਼ਟਾਚਾਰ ਦਾ 30 ਤੋਂ 34 ਹਜ਼ਾਰ ਖ਼ਜ਼ਾਨੇ ਵਿੱਚੋਂ ਗਿਆ ਹੈ। ਰੇਤ ਦੇ ਲਗਭਗ 20 ਹਜ਼ਾਰ ਕਰੋੜ।

ਮਾਨ ਨੇ ਦਾਅਵਾ ਕੀਤਾ ਕਿ ਸਾਡਾ ਆਰਥਿਕ ਪੈਕੇਜ ਬਿਲਕੁਲ ਤਿਆਰ ਹੈ, ਸਾਡਾ ਰੋਡਮੈਪ ਤਿਆਰ ਹੈ। ਸਾਡਾ ਪੰਜਾਬ ਨੂੰ ਆਪਣੇ ਪੈਰਾਂ ਸਿਰ ਮੁੜ ਖੜਾ ਕਰਨ ਦਾ ਏਜੰਡਾ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਨਵਜੋਤ ਸਿੱਧੂ ਜਦੋਂ ਵੀ ਕੁੱਝ ਬੋਲਦੇ ਹਨ, ਨਾਲ ਦੀ ਨਾਲ ਹੀ ਉਨ੍ਹਾਂ ਦਾ ਉਨ੍ਹਾਂ ਦੀ ਪਾਰਟੀ ਵਿੱਚ ਹੀ ਵਿਰੋਧ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿਹੜੇ ਬੰਦੇ ਨੇ ਬੋਲਣਾ ਹੈ।