‘ਦ ਖ਼ਾਲਸ ਬਿਊਰੋ : ਪੰਜਾਬ ਦੇ ਕੁੱਝ ਲੀਡਰ ਅਜਿਹੇ ਵੀ ਹਨ ਕਿ ਜਦੋਂ ਉਹ ਵੋਟਾਂ ਵਿੱਚੋਂ ਜਿੱਤੇ ਤਾਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨਹੀਂ ਬਣੀ,ਪਰ ਜਦੋਂ ਉਨ੍ਹਾਂ ਦੀ ਪਾਰਟੀ ਬਹੁਮੱਤ ਨਾਲ ਪੰਜਾਬ ਵਿੱਚ ਜਿੱਤੀ ਤਾਂ ਉਹ ਲੀਡਰ ਖੁਦ ਜਿੱਤ ਨਹੀਂ ਪਾਏ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਹੇਗਾ । ਅਜਿਹਾ ਹੀ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਹੋ ਚੁੱਕਿਆ ਹੈ। 1999 ਵਿੱਚ ਜਦੋਂ ਐੱਨਡੀਏ ਨੇ ਕੇਂਦਰ ਵਿੱਚ ਸਥਾਈ ਸਰਕਾਰ ਬਣਾਈ। ਉਦੋਂ ਸੁਖਬੀਰ ਬਾਦਲ ਕਾਂਗਰਸ ਦੇ ਜਗਮੀਤ ਸਿੰਘ ਦੇ ਨਾਲ ਚੋਣਾਂ ਵਿੱਚੋਂ ਹਾਰ ਗਏ । ਸੱਤਾ ਨੂੰ ਹੱਥ ਚੋਂ ਜਾਂਦੇ ਦੇਖ ਸੁਖਬੀਰ ਨੂੰ ਕਾਫੀ ਦੁੱਖ ਲੱਗਾ, ਜਿਸ ਕਾਰਨ ਸੁਖਬੀਰ ਬਾਦਲ ਕਈ ਦਿਨ ਆਪਣੇ ਘਰ ਤੋਂ ਬਾਹਰ ਨਹੀਂ ਸਨ ਨਿਕਲੇ।
ਅਜਿਹਾ ਹੀ ਕੁੱਝ ਅਕਾਲੀ ਲੀਡਰ ਜਥੇਦਾਰ ਤੋਤਾ ਸਿੰਘ ਦੇ ਨਾਲ ਦੋ ਵਾਰ ਹੋ ਚੁੱਕਿਆ। ਸੀਨੀਅਰ ਅਕਾਲੀ ਲੀਡਰ ਜਥੇਦਾਰ ਤੋਤਾ ਸਿੰਘ 2002 ਵਿੱਚ ਮੋਗਾ ਤੋਂ ਵਿਧਾਨ ਸਭਾ ਜਿੱਤੇ ਜਰੂਰ ਪਰ ਉਸ ਵਕਤ ਅਕਾਲੀ ਦਲ ਦੀ ਸਰਕਾਰ ਨਹੀਂ ਬਣੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ। ਇਸਦੇ ਬਾਅਦ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਪਰ ਜਥੇਦਾਰ ਤੋਤਾ ਸਿੰਘ ਕਾਂਗਰਸ ਦੇ ਆਗੂ ਜੋਗਿੰਦਰਪਾਲ ਜੈਨ ਤੋਂ ਹਾਰ ਗਏ। ਕੁੱਝ ਸਮਾਂ ਦੁਖੀ ਰਹਿਣ ਤੋਂ ਬਾਅਦ ਤੋਤਾ ਸਿੰਘ ਨੇ ਮੋਗਾ ਦੇ ਨਗਰ ਕੌਂਸਲ ਤੋਂ ਨਗਰ ਨਿਗਮ ਬਣਨ ਦੇ ਲਈ ਉਨ੍ਹਾਂ ਨੇ ਲੋਕਾਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ। 2012 ਵਿੱਚ ਉਹ ਚੋਣਾਂ ਜਿੱਤੇ ਅਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਦਸ ਸਾਲ ਦੇ ਬਾਅਦ ਖੇਤੀ ਮੰਤਰੀ ਬਣੇ।
ਇਹ ਦੁੱਖ ਜੋਗਿੰਦਰਪਾਲ ਜੈਨ ਨੂੰ ਵੀ ਰਹੇਗਾ ਕਿਉਂਕਿ ਉਨ੍ਹਾਂ ਨਾਲ ਵੀ ਅਜਿਹਾ ਦੋ ਵਾਰ ਹੋ ਚੁੱਕਿਆ ਹੈ। ਜੋਗਿੰਦਰਪਾਲ ਜੈਨ ਹਮੇਸ਼ਾ ਹੀ ਸਿਆਸੀ ਪਾਵਰ ਤੋਂ ਦੂਰ ਰਹੇ ਹਨ। ਜੋਗਿੰਦਰਪਾਲ ਪਹਿਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਕਿੰਗ ਮੇਕਰ ਬਣੇ। ਮਤਭੇਦ ਹੋਣ ਦੇ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ । 2007 ਅਤੇ 2012 ਵਿੱਚ ਉਹ ਚੋਣਾਂ ਜਿੱਤੇ ਪਰ ਦੋਵੇਂ ਵਾਰ ਕਾਂਗਰਸ ਸਿਆਸਤ ਵਿੱਚ ਨਹੀਂ ਆ ਸਕੀ । 2017 ਵਿੱਚ ਉਨ੍ਹਾਂ ਨੇ ਚੋਣਾਂ ਨਹੀਂ ਲੜੀਆਂ।