Punjab

ਪਿੰਡ ਜਵਾਹਰਕੇ ਵਿੱਚ ਕਣਕ ਦੀ ਫਸਲ ਨੂੰ ਲੱਗੀ ਅੱ ਗ,ਛੇ ਮਹੀਨਿਆਂ ਦੀ ਮਿਹਨਤ ਹੋਈ ਸੁਆਹ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕਣਕਾਂ ਦੀ ਵਾਢੀ ਦਾ ਮੌਸਮ ਚੱਲ ਰਿਹਾ ਹੈ। ਇਹਨਾਂ ਦਿਨਾਂ ਵਿੱਚ ਕਈ ਵਾਰ ਕਿਸੇ ਨਾ ਕਿਸੇ ਕਾਰਨ ਕਣਕਾਂ ਨੂੰ ਅੱਗ ਲੱਗਣ ਵਰਗੀਆਂ ਦੁਰ ਘ ਟਨਾ ਵਾਂ ਕਈ ਵਾਰ ਬਹੁਤ ਨੁਕਸਾਨ ਕਰ ਦਿੰਦੀਆਂ ਹਨ। ਅਜਿਹੀ ਹੀ ਘ ਟਨਾ ਵਾਪਰੀ ਹੈ ਮਾਨਸਾ ਦੇ ਨੇੜਲੇ ਪਿੰਡ ਜਵਾਹਰਕੇ ਵਿਖੇ,ਜਿਥੇ  ਕਣਕ ਦੀ ਫਸਲ ਅੱ ਗ ਦੀ ਲਪੇਟ ਵਿੱਚ ਆ ਜਾਣ ਕਾਰਨ ਦਸ ਏਕੜ ਰਕਬੇ ਤੇ ਬੀਜੀ ਫਸਲ ਸੜਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾ ਦੇ ਬੇਸ਼ੱਕ ਪਤਾ ਨਹੀਂ ਲੱਗ ਸਕਿਆ ਪਰ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱ ਗ ਤੇ ਕਾਬੂ ਪਾ ਲਿਆ। ਪਰ ਉਦੋਂ ਤੱਕ ਫਸਲ ਦਾ ਭਾਰੀ ਨੁਕਸਾ ਨ ਹੋ ਗਿਆ ਸੀ। ਪੀੜਤ ਕਿਸਾਨ ਗੁਰਚੇਤ ਸਿੰਘ ਨੇ ਦੱਸਿਆ ਹੈ ਕਿ ਮੇਰੀ ਸਾਢੇ ਪੰਜ ਏਕੜ ਜਮੀਨ ਤੇ ਬੀਜੀ ਕਣਕ ਦੀ ਫਸਲ ਅੱਗ ਲਗਣ ਕਾਰਣ ਸੜ ਕੇ ਸੁ ਆਹ ਹੋ ਗਈ ਹੈ।

ਇਸ ਤੋਂ ਇਲਾਵਾ ਇੱਕ  ਹੋਰ ਪੀੜ ਤ ਕਿਸਾਨ ਲਖਵੀਰ ਸਿੰਘ ਨੇ ਵੀ ਆਪਣੀ ਫ਼ਸਲ ਦੇ ਸੜਨ ਨਾਲ ਹੋਏ ਨੁਕਸਾਨ ਦੀ ਪੁਸ਼ਟੀ ਕੀਤੀ ਹੈ । ਇਸ ਮੌਕੇ ਤੇ ਕਿਸਾਨ ਆਗੂ ਜਗਸੀਰ ਸਿੰਘ ਨੇ ਸਰਕਾਰ ਤੋਂ ਪੀੜਿ ਤ ਕਿਸਾਨਾਂ ਲਈ ਮੁਆਵਜੇ ਦੀ ਮੰਗ ਕੀਤੀ ਹੈ।

ਇਸ ਘਟਨਾ ਤੋਂ ਬਾਅਦ ਹਲਕਾ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਘਟ ਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ ਤੇ ਆਪਣੇ ਬਿਆਨ ਵਿੱਚ ਪਿੰਡ ਜਵਾਹਰਕੇ ਵਿੱਚ ਵਾਪਰੀ ਇਸ ਘਟ ਨਾ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ 15 ਏਕੜ ਦੇ ਕਰੀਬ ਕਣਕ ਨੂੰ ਅੱਗ ਲੱਗਣ ਦੀ ਇਹ ਘ ਟਨਾ ਬਹੁਤ ਮੰਦ ਭਾਗੀ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਜਲਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇਗਾ।

ਛੇ ਮਹੀਨੇ ਤੱਕ ਪੁੱਤਾਂ ਵਾਂਗ ਪਾਲੀ ਫ਼ੱਸਲ ਦੇ ਇਸ ਤਰਾਂ ਸੁਆਹ ਹੋ ਜਾਣ ਤੇ ਇੱਕ ਕਿਸਾਨ ਤੇ ਕੀ ਬੀਤਦੀ ਹੈ,ਅਸੀਂ ਸ਼ਾਇਦ ਹੀ ਸਮਝ ਸਕੀਏ। ਸਰਕਾਰਾਂ ਨੇ ਮਦਦ ਦਾ ਵਾਅਦਾ ਤਾਂ ਕੀਤਾ ਹੈ ਪਰ ਉਹ ਆਪਣੇ ਇਸ ਵਾਅਦੇ ਤੇ ਕਿੰਨੀ ‘ਕ ਖਰੀ ਉਤਰਦੀ ਹੈ ਤੇ ਪੀੜਤ ਕਿਸਾਨਾਂ ਨੂੰ ਕਿੰਨੀ ‘ਕ ਰਾਹਤ ਪਹੁੰਚਾਂਦੀ ਹੈ ,ਇਹ ਤਾਂ ਆਉਣ ਵਾਲਾ ਵਕਤ ਹੀ ਦਸੇਗਾ ।