International

ਯੂਰਪੀਅਨ ਯੂਨੀਅਨ ਨੇ ਕੀਵ ‘ਚ ਦੂਤਾਵਾਸ ਮੁੜ ਖੋਲ੍ਹਿਆ

ਦ ਖ਼ਾਲਸ ਬਿਊਰੋ : ਯੂਰਪੀਅਨ ਯੂਨੀਅਨ (ਈਯੂ) ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਦੂਤਾਵਾਸ ਮੁੜ ਖੋਲ੍ਹ ਦਿੱਤਾ ਹੈ। ਇਸ ਨੂੰ ਪਹਿਲਾਂ ਰੂਸ ਦੇ ਹਮਲੇ ਕਾਰਨ ਪੋਲੈਂਡ ਭੇਜ ਦਿੱਤਾ ਗਿਆ ਸੀ। ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੁਰੇਲ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ। ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮੀਹਲ ਨਾਲ ਗੱਲਬਾਤ ਤੋਂ ਬਾਅਦ, ਬੁਰੇਲ ਨੇ ਕਿਹਾ ਕਿ ਉਹ ਅਗਲੀ ਈਯੂ-ਯੂਕਰੇਨ ਐਸੋਸੀਏਸ਼ਨ ਕੌਂਸਲ ਦੇ ਗਠਨ ਦੀਆਂ ਤਿਆਰੀਆਂ ਨਾਲ ਅੱਗੇ ਵਧਣ ਲਈ ਸਹਿਮਤ ਹੋ ਗਏ ਹਨ।

ਯੂਕਰੇਨ ਲਈ ਯੂਰਪੀ ਸੰਘ ਦੇ ਪ੍ਰਤੀਨਿਧੀ ਮੰਡਲ ਦੇ ਮੁਖੀ, ਮੈਟੀ ਮਾਸਿਕਾਸ ਨੇ ਵੀ ਕਿਯੇਵ ਵਿੱਚ ਯੂਰਪੀ ਸੰਘ ਦੇ ਝੰਡੇ ਦੀ ਇੱਕ ਤਸਵੀਰ ਟਵੀਟ ਕੀਤੀ, ਜੋ ਇੱਥੇ ਡਿਪਲੋਮੈਟਿਕ ਮਿਸ਼ਨ ਦੀ ਵਾਪਸੀ ਦਾ ਸੰਕੇਤ ਹੈ। ਈਸਟਰ ਲੰਘਣ ਤੋਂ ਬਾਅਦ ਇਟਲੀ ਵੀ ਕੀਵ ਵਿੱਚ ਆਪਣਾ ਦੂਤਾਵਾਸ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਸ਼ਨੀਵਾਰ ਨੂੰ ਇਟਲੀ ਦੀ ਨਿਊਜ਼ ਸਰਵਿਸ ਅੰਸਾ ਨੇ ਵਿਦੇਸ਼ ਮੰਤਰੀ ਲੁਈਗੀ ਮਾਈਓ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।