ਚੰਡੀਗੜ੍ਹ : whatsapp ਦੀ ਸਰਵਿਸ ਮੰਗਲਵਾਰ ਨੂੰ ਪੂਰੀ ਦੁਨੀਆ ਵਿੱਚ ਡੇਢ ਘੰਟੇ ਤੱਕ ਬੰਦ ਰਹੀ । whatsapp ਤੋਂ ਮੈਸੇਜ ਆਉਣ ਅਤੇ ਜਾਣੇ ਦੁਪਹਿਰ 12.30 ਵਜੇ ਬੰਦ ਹੋਏ ਸਨ,ਤਕਰੀਬਨ ਡੇਢ ਘੰਟੇ ਬਾਅਦ ਦੁਪਹਿਰ 2 ਵਜਕੇ 6 ਮਿੰਟ ‘ਤੇ whatsapp ਸਰਵਿਸ ਮੁੜ ਤੋਂ ਸ਼ੁਰੂ ਹੋਈ । ਦੁਨੀਆ ਭਰ ਵਿੱਚ ਤਕਰੀਬਨ 2 ਅਰਬ ਲੋਕ whatsapp ਦੀ ਵਰਤੋਂ ਕਰਦੇ ਹਨ । ਜਦੋਂ whatsapp ਦੇ ਖ਼ਰਾਬ ਹੋਣ ਦੀ ਖ਼ਬਰ ਮਿਲੀ ਸੀ ਤਾਂ ਇਹ ਟਵਿੱਟਰ ਦੇ ਵੀ ਟਰੈਂਡ ਕਰਨ ਲੱਗੀ ਸੀ । Whatsapp ਦੀ ਪੈਰੇਂਟ ਕੰਪਨੀ meta ਨੇ ਕਿਹਾ ਸੀ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਲੋਕਾਂ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਸੀ ਜਲਦ ਇਸ ਨੂੰ ਸ਼ੁਰੂ ਕਰਾਂਗੇ ਅਤੇ ਡੇਢ ਘੰਟੇ ਬਾਅਦ ਮੁੜ ਤੋਂ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ।
ਯੂਜ਼ਰ ਦੀ ਸ਼ਿਕਾਇਤ
ਯੂਜ਼ਰ ਨੇ ਡਾਊਨ ਡਿਟੈਕਟਰ ਨੂੰ ਪਰੇਸ਼ਾਨੀ ਦੱਸ ਦੇ ਹੋਏ ਰਿਪੋਰਟ ਕੀਤਾ ਸੀ ਕਿ ਲੈੱਪਟਾਪ ਦੇ ਨਾਲ ਲਿੰਕ ਕਰਨ ਦੇ ਲਈ Whatsapp ਦਾ QR ਕੋਰਡ ਕਨੈਕਟ ਨਹੀਂ ਹੋ ਰਿਹਾ ਹੈ ਅਤੇ ਮੈਸੇਜ ਭੇਜਿਆ ਨਹੀਂ ਜਾ ਰਿਹਾ ਸੀ । ਇਸ ਤੋਂ ਪਹਿਲਾਂ ਦਿੱਲੀ,ਕੋਲਕਾਤਾ ਅਤੇ ਮੁੰਬਈ ਦੇ ਕਈ ਸ਼ਹਿਰਾਂ ਤੋਂ ਇਹ ਸ਼ਿਕਾਇਤ ਮਿਲੀਆਂ ਸੀ ।
ਪਿਛਲੇ ਸਾਲ ਵੀ ਹੋਇਆ ਸੀ ਬੰਦ
ਫੇਸਬੁੱਕ, ਇੰਸਟਰਾਗਰਾਮ ਅਤੇ Whatsapp ਪਲੇਟਫਾਰਮ ਪਿਛਲੇ ਸਾਲ 4 ਅਕਤੂਬਰ ਨੂੰ 6 ਘੰਟਿਆਂ ਦੇ ਲਈ ਪੂਰੀ ਦੁਨੀਆ ਵਿੱਚ ਬੰਦ ਹੋਇਆ ਸੀ । ਜਿਸ ਦੀ ਵਜ੍ਹਾ ਕਰਕੇ ਅਰਬਾ ਯੂਜ਼ਰ ਨੂੰ ਪਰੇਸ਼ਾਨੀ ਹੋਈ ਸੀ । ਇਸ ਦਾ ਅਸਰ ਅਮਰੀਕੀ ਸ਼ੇਅਰ ਬਾਜ਼ਾਰ ‘ਤੇ ਵੀ ਵੇਖਣ ਨੂੰ ਮਿਲਿਆ ਸੀ । ਫੇਸਬੁੱਕ ਦੇ ਸ਼ੇਅਰ 6 ਫੀਸਦੀ ਡਿੱਗ ਗਏ ਸਨ । ਦੁਨੀਆ ਭਰ ਵਿੱਚ ਫੇਸਬੁਕ ਦੇ 2.85 ਅਰਬ ਯੂਜ਼ਰ ਹਨ ਜਦਕਿ Whatsapp ਦੇ 2 ਅਰਬ ਅਤੇ ਇੰਸਟਰਾਗਰਾਮ ਦੇ 1.38 ਅਰਬ ਯੂਜ਼ਰ ਹਨ।