India

Whatsapp ਦਾ ਸਰਵਰ ਹੋਇਆ ਡਾਊਨ, ਲੋਕ ਪਰੇਸ਼ਾਨ, ਕੰਪਨੀ ਨੇ ਦੱਸੀ ਇਹ ਵਜ੍ਹਾ

whatsapp server down meta

ਚੰਡੀਗੜ੍ਹ : ਦੁਨੀਆ ਦੇ ਕਈ ਦੇਸ਼ਾਂ ਵਿੱਚ WhatsApp ਦਾ ਸਰਵਰ ਡਾਊਨ ਹੋ ਗਿਆ ਹੈ। ਕਈ ਸੂਬਿਆਂ ਤੋਂ ਯੂਜ਼ਰਸ ਨੇ ਮੇਟਾ ਕੰਪਨੀ(meta) ਨੂੰ ਸ਼ਿਕਾਇਤ ਕੀਤੀ ਹੈ। ਵੈੱਬਸਾਈਟ ਟ੍ਰੈਕਰ ਡਾਊਨ ਡਿਟੇਕਟਰ ਮੁਤਾਬਿਕ ਤਿੰਨ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰਿਪੋਰਟ ਦਰਜ ਕਰਵਾਈ ਹੈ। WhatsApp ਤੋਂ ਲੋਕਾਂ ਨੂੰ ਨਾ ਮੈਸੇਜ ਆ ਰਹੇ ਹਨ ਅਤੇ ਨਾ ਹੀ ਜਾ ਰਹੇ ਹਨ। WhatsApp ਦੇ ਕੰਮ ਨਾ ਕਰਨ ਦੀ ਖ਼ਬਰ ਟਵਿੱਟਰ ‘ਤੇ ਵੀ ਟਰੈਂਡ ਕਰ ਰਹੀ ਹੈ। ਦੁਨੀਆ ਵਿੱਚ WhatsApp ਦੇ ਤਕਰੀਬਨ 2 ਅਰਬ ਤੋਂ ਜ਼ਿਆਦਾ ਯੂਜ਼ਰ ਹਨ ।

WhatsApp ਦੇ ਖ਼ਰਾਬ ਹੋਣ ਦੀ ਖ਼ਬਰ ਦੁਪਹਿਰ 12.30 ‘ਤੇ ਆਈ ਸੀ। ਸਰਵਿਸ ਬੰਦ ਕਰਨ ਤੋਂ 1 ਘੰਟੇ ਬਾਅਦ WhatsApp ਦੀ ਪੈਰੇਂਟ ਕੰਪਨੀ meta ਨੇ ਕਿਹਾ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਲੋਕਾਂ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਨੂੰ ਜਲਦ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕ ਕੰਪਨੀ ਨੇ ਪਰੇਸ਼ਾਨੀ ਦੀ ਵਜ੍ਹਾ ਨਹੀਂ ਦੱਸੀ ਹੈ

 

ਯੂਜ਼ਰ ਦੀ ਸ਼ਿਕਾਇਤ

ਯੂਜ਼ਰ ਨੇ ਡਾਊਨ ਡਿਟੈਕਟਰ ਨੂੰ ਪਰੇਸ਼ਾਨੀ ਦੱਸ ਦੇ ਹੋਏ ਰਿਪੋਰਟ ਕੀਤਾ ਕਿ ਲੈੱਪਟਾਪ ਦੇ ਨਾਲ ਲਿੰਕ ਕਰਨ ਦੇ ਲਈ WhatsApp ਦਾ QR ਕੋਰਡ ਕਨੈਕਟ ਨਹੀਂ ਹੋ ਰਿਹਾ ਹੈ। ਮੈਸੇਜ ਭੇਜਿਆ ਨਹੀਂ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ, ਕੋਲਕਾਤਾ ਅਤੇ ਮੁੰਬਈ ਦੇ ਸ਼ਹਿਰਾਂ ਤੋਂ ਇਹ ਸ਼ਿਕਾਇਤ ਮਿਲੀ ਸੀ ।

ਪਿਛਲੇ ਸਾਲ ਵੀ ਹੋਇਆ ਸੀ ਬੰਦ

ਫੇਸਬੁੱਕ, ਇੰਸਟਰਾਗਰਾਮ ਅਤੇ WhatsApp ਪਲੇਟਫਾਰਮ ਪਿਛਲੇ ਸਾਲ 4 ਅਕਤੂਬਰ ਨੂੰ 6 ਘੰਟਿਆਂ ਦੇ ਲਈ ਪੂਰੀ ਦੁਨੀਆ ਵਿੱਚ ਬੰਦ ਹੋਇਆ ਸੀ । ਜਿਸ ਦੀ ਵਜ੍ਹਾ ਕਰਕੇ ਅਰਬਾ ਯੂਜ਼ਰ ਨੂੰ ਪਰੇਸ਼ਾਨੀ ਹੋਈ ਸੀ । ਇਸ ਦਾ ਅਸਰ ਅਮਰੀਕੀ ਸ਼ੇਅਰ ਬਾਜ਼ਾਰ ‘ਤੇ ਵੀ ਵੇਖਣ ਨੂੰ ਮਿਲਿਆ ਸੀ । ਫੇਸਬੁੱਕ ਦੇ ਸ਼ੇਅਰ 6 ਫੀਸਦੀ ਡਿੱਗ ਗਏ ਸਨ । ਦੁਨੀਆ ਭਰ ਵਿੱਚ ਫੇਸਬੁਕ ਦੇ 2.85 ਅਰਬ ਯੂਜ਼ਰ ਹਨ ਜਦਕਿ WhatsApp ਦੇ 2 ਅਰਬ ਅਤੇ ਇੰਸਟਰਾਗਰਾਮ ਦੇ 1.38 ਅਰਬ ਯੂਜ਼ਰ ਹਨ।