Punjab

Whatsapp ਫੋਟੋ ਪ੍ਰੋਫਾਈਲ ਤੋਂ 19 ਲੱਖ ਦਾ ਬੈਂਕ ਫਰਾਡ !

whatsapp fraud worth rupees 19 lakh

ਬਿਊਰੋ ਰਿਪੋਰਟ : ਕੀ Whatsapp ਪ੍ਰੋਫਾਈਲ ਫੋਟੋ ਦੇ ਨਾਲ ਵੀ ਲੱਖਾਂ ਦਾ ਫਰਾਡ ਹੋ ਸਕਦਾ ਹੈ । ਬਿਲਕੁਲ ਇਹ ਹੋਇਆ ਹੈ ਅਤੇ 1 ਜਾਂ ਫਿਰ 2 ਲੱਖ ਦਾ ਨਹੀਂ ਬਲਕਿ 18 ਲੱਖ 92 ਹਜ਼ਾਰ ਯਾਨੀ ਤਕਰੀਬਨ 19 ਲੱਖ ਦਾ । ਵਰਟਐੱਪ ‘ਤੇ ਕਲਾਇੰਟ ਦੀ ਫੋਟੋ ਲਗਾ ਕੇ ਫੈਡਰਲ ਬੈਂਕ ਦੇ ਸੀਨੀਅਰ ਮੈਨੇਜਰ ਕੋਲੋ 18 ਲੱਖ 92 ਹਜ਼ਾਰ ਦੀ ਠੱਗੀ ਮਾਰੀ ਗਈ । ਮੈਨੇਜਰ ਨੇ ਬਠਿੰਡਾ ਵਿੱਚ ਬੈਠੇ ਕਲਾਇੰਟ ਦੀ ਫੋਟੋ ਵੇਖ ਕੇ ਪੈਸੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ । ਜਦੋਂ ਪੈਸੇ ਖਾਤੇ ਵਿੱਚ ਗਏ ਤਾਂ ਧੋਖਾਧੜੀ ਦਾ ਖੁਲਾਸਾ ਹੋਇਆ ਹੈ । ਬੈਂਕ ਦੇ ਮੈਨੇਜਰ ਅਰਪਨ ਸ਼ਰਮਾ ਨੇ ਹੁਣ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ।

ਇਸ ਤਰ੍ਹਾਂ ਫਰਾਡ ਹੋਇਆ

ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਅਲਟਰਾ ਐੱਚ.ਐੱਨ ਆਈ ਰਾਜਾ ਮੋਟਰਜ਼ ਬਠਿੰਡਾ ਉਨ੍ਹਾਂ ਦੇ ਗਾਹਕ ਹਨ। ਉਨ੍ਹਾਂ ਨੂੰ ਕਾਲ ਆਈ ਕਿ ਫੌਰਨ 18 ਲੱਖ 92 ਹਜ਼ਾਰ ਰੁਪਏ ਦੀ ਲੋੜ ਹੈ । ਜਦੋਂ ਉਸ whatsapp ਨੰਬਰ ‘ਤੇ ਫੋਟੋ ਵੇਖੀ ਤਾਂ ਉਸ ‘ਤੇ ਗਾਹਕ ਰਾਜੇਸ਼ ਮੱਕੜ ਦੀ ਤਸਵੀਰ ਸੀ । ਉਸ ਤੋਂ ਬਾਅਦ ਮੈਨੇਜਰ ਨੇ ਫੌਰਨ 18 ਲੱਖ 92 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ । ਪਰ ਬਾਅਦ ਵਿੱਚੋ ਪਤਾ ਚੱਲਿਆ ਕਿ ਗਾਹਕ ਰਾਜੇਸ਼ ਮੱਕੜ ਨੇ ਪੈਸੇ ਦੀ ਮੰਗ ਹੀ ਨਹੀਂ ਕੀਤੀ । ਪਰ ਜਦੋਂ ਪਤਾ ਚੱਲਿਆ ਤਾਂ ਤੱਕ ਕਾਫੀ ਦੇਰ ਹੋ ਚੁੱਕੀ ਸੀ । ਪੁਲਿਸ ਨੇ ਮੈਨੇਜਰ ਦੀ ਸ਼ਿਕਾਇਤ ‘ਤੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਦਾ ਸਾਇਬਰ ਸੈੱਲ ਇਸ ਦੀ ਪੜਤਾਲ ਕਰ ਰਿਹਾ ਹੈ । ਠੱਗੀ ਦੀ ਇਸ ਵਾਰਦਾਤ ਵਿੱਚ ਬੈਂਕ ਦੇ ਮੈਨੇਜਰ ਦੀ ਵੱਡੀ ਲਾਪਰਵਾਹੀ ਤਾਂ ਹੈ ਹੀ ਪਰ ਠੱਗੀ ਦੇ ਨਵੇਂ ਤਰੀਕੇ ਦਾ ਵੀ ਖੁਲਾਸਾ ਹੋਇਆ ਅਤੇ ਇਹ ਇੱਕ ਵੱਡਾ ਅਰਲਟ ਵੀ ਹੈ । ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਅਤੇ ਡੀਸੀ ਨੂੰ ਵੀ ਇਸੇ ਤਰ੍ਹਾਂ ਧੋਖਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ।

ਡੀਜੀਪੀ ਅਤੇ ਡੀਸੀ ਨਾਲ ਵੀ ਪ੍ਰੋਫਾਈਲ ਫੋਟੋ ਦੇ ਜ਼ਰੀਏ ਧੋਖੇ ਦੀ ਕੋਸ਼ਿਸ਼

ਪਿਛਲੇ ਸਾਲ ਪੰਜਾਬ ਦੇ ਤਤਕਾਲੀ ਡੀਜੀਪੀ ਵੀਕੇ ਭਵਰਾ ਦੀ ਪ੍ਰੋਫਾਈਲ ਫੋਟੋ ਦੇ ਜ਼ਰੀਏ ਪੰਜਾਬ ਦੇ ਕਈ ਡਿਪਟੀ ਕਮਿਸ਼ਨਰਾਂ ਨੂੰ ਮੈਸੇਜ ਭੇਜ ਕੇ ਪੈਸੇ ਮੰਗੇ ਗਏ ਸਨ । ਪਰ ਜਦੋਂ ਡੀਸੀ ਨੇ ਇਸ ਦੀ ਜਾਂਚ ਕੀਤੀ ਤਾਂ ਵੱਡੇ ਫਰਾਡ ਦਾ ਮਾਮਲਾ ਸਾਹਮਣੇ ਆਇਆ ਸੀ । ਇਸੇ ਤਰ੍ਹਾ ਕੁਝ ਮਹੀਨੇ ਪਹਿਲਾਂ ਜਲੰਧਰ ਦੇ ਇੱਕ ਵਿਧਾਇਕ ਦੇ whatsapp ਪ੍ਰੋਫਾਈਲ ਫੋਟੋ ਤੋਂ ਇਸੇ ਤਰ੍ਹਾਂ ਨਾਲ ਠੱਗੀ ਦੀ ਕੋਸ਼ਿਸ਼ ਹੋਈ ਸੀ । ਵਿਧਾਇਕ ਦੀ ਫੋਟੋ ਵਾਲੇ whatsapp ਨੰਬਰ ਤੋਂ ਪਾਰਟੀ ਫੰਡ ਦੇ ਲਈ ਪੈਸੇ ਮੰਗੇ ਗਏ । ਜਦੋਂ ਪਾਰਟੀ ਵਰਕਰਾਂ ਵੱਲੋਂ ਵਿਧਾਇਕ ਨੂੰ ਫੋਨ ਕੀਤਾ ਗਿਆ ਤਾਂ ਇਸ ਦਾ ਖੁਲਾਸਾ ਹੋਇਆ ਸੀ । ਅਜਿਹੇ ਠੱਗ ਇਸ ਵਕਤ ਬਹੁਤ ਜ਼ਿਆਦਾ ਸਰਗਰਮ ਹੋ ਗਏ ਹਨ ਇੰਨਾਂ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ ਜੇਕਰ ਤੁਹਾਨੂੰ ਕੋਲ whatsapp ਮੈਸੇਜ ਪੈਸੇ ਮੰਗਣ ਲਈ ਆਉਂਦਾ ਹੈ ਤਾਂ ਤੁਸੀਂ ਫੋਟੋ ਵੇਖ ਕੇ ਉਸ ਦੇ ਐਕਾਉਂਟ ਵਿੱਚ ਪੈਸੇ ਬਿਲਕੁਲ ਵੀ ਟਰਾਂਸਫਰ ਨਾ ਕਰੋ । ਪਹਿਲਾਂ ਉਸ ਨਾਲ ਗੱਲ ਕਰੋ ਪੂਰੀ ਤਸਲੀ ਹੋਣ ਦੇ ਬਾਅਦ ਹੀ ਪੈਸੇ ਦਾ ਲੈਣ-ਦੇਣ ਕਰੋ । ਡਿਜੀਟਲ ਦੁਨੀਆ ਵਿੱਚ ਡਬਲ ਚੈੱਕ ਬਹੁਤ ਜ਼ਰੂਰੀ ਹੈ । ਕਿਉਂਕਿ ਤੁਹਾਡੇ ਵਿਸ਼ਵਾਸ਼ ਨੂੰ ਲਾਪਰਵਾਹੀ ਬਣਨ ਵਿੱਚ ਜ਼ਿਆਦਾ ਦੇਰ ਨਹੀਂ ਲੱਗਣੀ ਹੈ ।