ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਤੋਂ ਬੰਬ ਧਮਾਕੇ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਧਮਾਕਾ ਟੀਐਮਸੀ ਆਗੂ ਰਾਜਕੁਮਾਰ ਦੇ ਘਰ ਵਿੱਚ ਹੋਇਆ ਹੈ। ਇਸ ਹਾਦਸੇ ਵਿੱਚ ਟੀਐਮਸੀ ਦੇ ਦੋ ਵਰਕਰਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਮਜ਼ਦੂਰਾਂ ਨੂੰ ਵੀ ਸੱਟਾਂ ਲੱਗੀਆਂ ਹਨ।
ਭੂਪਤੀਨਗਰ ‘ਚ ਟੀਐੱਮਸੀ ਨੇਤਾ ਅਭਿਸ਼ੇਕ ਬੈਨਰਜੀ ਦੀ ਬੈਠਕ ਤੋਂ ਪਹਿਲਾਂ ਧਮਾਕਾ ਹੋਇਆ। ਇਸ ਦੇ ਨਾਲ ਹੀ ਧਮਾਕੇ ਵਾਲੀ ਥਾਂ ਤੋਂ ਡੇਢ ਕਿਲੋਮੀਟਰ ਦੂਰ ਤ੍ਰਿਣਮੂਲ ਬੂਥ ਪ੍ਰਧਾਨ ਦੀ ਲਾਸ਼ ਬਰਾਮਦ ਹੋਈ ਹੈ।
Blast at the residence of TMC booth president in Purba Medinipur | Two bodies recovered from the spot & they are yet to be identified: OC (Officer-in-Charge) Bhupati Nagar Kajal Datta
— ANI (@ANI) December 3, 2022
ਇਸ ਬੰਬ ਧਮਾਕੇ ਵਿੱਚ ਟੀਐਮਸੀ ਦੇ ਵਰਕਰ ਵੀ ਜ਼ਖ਼ਮੀ ਹੋਏ ਹਨ। ਖ਼ਬਰ ਹੈ ਕਿ ਇੱਥੇ ਇੱਕ ਦੇਸੀ ਬਣਿਆ ਬੰਬ ਮਿਲਿਆ ਹੈ, ਜਿਸ ਕਾਰਨ ਇਹ ਬੰਬ ਫਟ ਗਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਮਿਦਨਾਪੁਰ ਥਾਣੇ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਘਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧਮਾਕਾ ਕਿੰਨਾ ਖਤਰਨਾਕ ਸੀ। ਇਹ ਘਟਨਾ ਰਾਤ 11 ਵਜੇ ਦੀ ਹੈ।
ਦੱਸਣਯੋਗ ਹੈ ਕਿ ਟੀਐਮਸੀ ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅੱਜ ਪੂਰਬੀ ਮਿਦਨਾਪੁਰ ਦੇ ਕੋਂਟਾਈ ਵਿਚ ਕਾਲਜ ਗਰਾਊਂਡ ਵਿਚ ਇੱਕ ਮੈਗਾ ਰੈਲੀ ਕਰਨ ਜਾ ਰਹੇ ਹਨ।
ਇਸ ਹਾਦਸੇ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਟੀਐਮਸੀ ਦੇ ਬੂਥ ਚੇਅਰਮੈਨ ਰਾਜਕੁਮਾਰ ਅਤੇ ਵਿਸ਼ਵਜੀਤ ਗਯਾਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਅਤੇ ਟੀਐਮਸੀ ਨੇਤਾਵਾਂ ਵਲੋਂ ਇਸ ਮਾਮਲੇ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਉੱਤਰੀ 24 ਪਰਗਨਾ ‘ਚ ਟੀਐਮਸੀ ਨੇਤਾ ਸੁਕੁਰ ਅਲੀ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਫੜਿਆ ਸੀ।