India

ਰਾਜਸਥਾਨ ‘ਚ ਗੈਂਗਸਟਰ ਰਾਜੂ ਦਾ ਵਿਰੋਧੀਆਂ ਨੇ ਕੀਤਾ ਇਹ ਹਾਲ, ਬਿਸ਼ਨੋਈ ਗਰੁੱਪ ਨੇ ਲਈ ਜਿੰਮੇਵਾਰੀ

Gangscher Raju was shot dead in Rajasthan, Bishnoi group took responsibility

ਰਾਜਸਥਾਨ ਦੇ ਸੀਕਰ ਜ਼ਿਲ੍ਹਾ ਹੈੱਡਕੁਆਰਟਰ ਉਤੇ ਦਿਨ-ਦਿਹਾੜੇ ਗੈਂਗਸਟਰ ਰਾਜੂ ਠੇਹਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਜੂ ਦੇ ਨਾਲ ਉਸ ਦੇ ਇੱਕ ਰਿਸ਼ਤੇਦਾਰ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਰਾਜੂ ਦੇ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਸੀਕਰ ਜ਼ਿਲ੍ਹੇ ਵਿੱਚ ਹੜਕੰਪ ਮੱਚ ਗਿਆ ਸੀ। ਇਸ ਦੇ ਨਾਲ ਹੀ ਰਾਜਧਾਨੀ ਜੈਪੁਰ ਸਮੇਤ ਸੂਬੇ ਭਰ ‘ਚ ਪੁਲਿਸ ਅਲਰਟ ਮੋਡ ‘ਤੇ ਆ ਗਈ ਹੈ। ਰਾਜੂ ਦੇ ਕਤਲ ਤੋਂ ਬਾਅਦ ਸੀਕਰ ਦੇ ਕਲਿਆਣ ਹਸਪਤਾਲ ‘ਚ ਭਾਰੀ ਭੀੜ ਇਕੱਠੀ ਹੋ ਗਈ ਹੈ।

ਜਾਣਕਾਰੀ ਮੁਤਾਬਿਕ ਸੀਕਰ ਦੇ ਉਦਯੋਗ ਨਗਰ ਇਲਾਕੇ ‘ਚ ਗੈਂਗਸਟਰ ਦੀ ਉਸ ਦੀ ਰਿਹਾਇਸ਼ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਗੈਂਗ ਵਾਰ ਦੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਕੁਝ ਬਦਮਾਸ਼ ਦਿਨ-ਦਿਹਾੜੇ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦਿਖਾਈ ਦੇ ਰਹੇ ਚਾਰ ਦੋਸ਼ੀਆਂ ਦੇ ਹੱਥਾਂ ‘ਚ ਹਥਿਆਰ ਨਜ਼ਰ ਆ ਰਹੇ ਹਨ ਅਤੇ ਉਹ ਤੇਜ਼ੀ ਨਾਲ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ।

ਫਾਇਰਿੰਗ ਦੀ ਜਾਣਕਾਰੀ ਮਿਲਦੇ ਹੀ ਸੀਕਰ ਐੱਸਪੀ ਕੁੰਵਰ ਰਾਸ਼ਟਰਦੀਪ ਸਣੇ ਵੱਡੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਡੀਜੀਪੀ ਦੇ ਨਿਰਦੇਸ਼ ‘ਤੇ ਪੂਰੇ ਸੂਬੇ ਵਿਚ ਨਾਕਾਬੰਦੀ ਕੀਤੀ ਗਈ ਹੈ। ਠੇਠ ਦੀ ਗੈਂਗ ਸ਼ੇਖਾਵਟੀ ਵਿਚ ਕਾਫੀ ਸਰਗਰਮ ਸੀ ਤੇ ਆਨੰਦਪਾਲ ਗੈਂਗ ਨਾਲ ਵੀ ਉਸ ਦੀ ਦੁਸ਼ਮਣੀ ਸੀ। ਆਨੰਦਪਾਲ ਦੇ ਐਨਕਾਊਂਟਰ ਦੇ ਬਾਅਦ ਦੋਵੇਂ ਗੈਂਗ ਵਿਚ ਲੜਾਈ ਜਾਰੀ ਸੀ।

ਸ਼ਹਿਰ ਵਿੱਚ ਤਣਾਅ ਬਣਿਆ ਹੋਇਆ ਹੈ। ਉੱਥੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਲਾਰੈਂਸ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਉਤੇ ਇਸ ਸਬੰਧੀ ਪੋਸਟ ਪਾਈ ਗਈ ਹੈ। ਜਾਣਕਾਰੀ ਮੁਤਾਬਿਕ ਇਹ ਗੈਂਗ ਵਾਰ ਸਵੇਰੇ ਕਰੀਬ 10 ਵਜੇ ਸੀਕਰ ਦੇ ਪਿਪਰਾਲੀ ਰੋਡ ਉਤੇ ਹੋਈ। ਗੈਂਗਸਟਰ ਰਾਜੂ ਠੇਹਟ ਖਿਲਾਫ ਕਤਲ ਅਤੇ ਨਾਜਾਇਜ਼ ਵਸੂਲੀ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ।