‘ਦ ਖ਼ਾਲਸ ਬਿਊਰੋ:- ਵੀਕੈਂਡ ਲਾਕਡਾਊਨ ਨੂੰ ਲੈ ਕੇ ਹੁਣ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਨਵੇਂ ਨਿਯਮਾਂ ਦੇ ਹੁਕਮ ਕੀਤੇ ਗਏ ਹਨ। ਚੰਡੀਗੜ੍ਹ ਵਿੱਚ ਲਗਾਤਾਰ ਪਿਛਲੇ ਕਈਂ ਦਿਨਾਂ ਤੋਂ ਵੀਕੈਂਡ ਲਾਕਡਾਊਨ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਕਾਰਨ ਹੁਣ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਰੋਜ਼ਾਨਾਂ ਦੁਕਾਨਾਂ ਖੋਲ੍ਹਣ ਦਾ ਹੁਕਮ ਦੇ ਦਿੱਤਾ ਹੈ। ਪਰ ਤੰਗ ਬਾਜ਼ਾਰਾਂ ਵਿੱਚ ਜਿਸਤ ਅਤੇ ਟਾਂਕ ਦਾ ਫਾਰਮੂਲਾ ਲਾਗੂ ਰਹੇਗਾ।
ਗੁਆਢੀ ਸੂਬੇ ਹਰਿਆਣਾ ਦੇ ਸ਼ਹਿਰੀ ਖੇਤਰਾਂ ਵਿੱਚ ਨਵੇ ਦਿਸ਼ਾਂ-ਨਿਰਦੇਸ਼ਾਂ ਤਹਿਤ ਹੁਣ ਸੋਮਵਾਰ ਅਤੇ ਮੰਗਲਵਾਰ ਨੂੰ ਦੁਕਾਨਾਂ ਬੰਦ ਰਹਿਣਗੀਆਂ ਜਦਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਖੁੱਲੀਆਂ ਰਹਿਣਗੀਆਂ।
ਕੁੱਝ ਦਿਨ ਪਹਿਲਾਂ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਚੰਡੀਗੜ੍ਹ ਅਤੇ ਹਰਿਆਣਾ ਪ੍ਰਸ਼ਾਸ਼ਨ ਨੇ ਵੀਕੈਂਡ ਲਾਕਡਾਊਨ ਦੇ ਕੀਤੇ ਐਲਾਨ ਦੇ ਫੈਸਲੇ ਨੂੰ ਹੁਣ ਵਾਪਿਸ ਲੈ ਲਿਆ ਹੈ।