India

ਹਰਿਆਣਾ ਦੇ ਲੋਕ ਵੀ ਹੁਣ ਵੀਕੈਂਡ ‘ਤੇ ਨਹੀਂ ਨਿਕਲਣ ਸਕਣਗੇ ਘਰੋਂ ਬਾਹਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਸਰਕਾਰ ਨੇ ਵੀਕਐਂਡ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ ਵੀਕੈਂਡ ਲਾਕਡਾਊਨ ਲਾਇਆ ਜਾਵੇਗਾ। ਇਹ ਲਾਕਡਾਊਨ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੀਕਐਂਡ ਲਾਕਡਾਊਨ ਲੱਗਾ ਹੈ, ਉਨ੍ਹਾਂ ਵਿੱਚ ਪੰਚਕੁਲਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਰੋਹਤਕ, ਕਰਨਾਲ, ਹਿਸਾਰ, ਸਿਰਸਾ, ਫਤਿਹਾਬਾਦ ਜ਼ਿਲ੍ਹੇ ਸ਼ਾਮਿਲ ਹਨ।

ਵੀਕੈਂਡ ਲਾਕਡਾਊਨ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ, ਬਾਕੀ ਸਾਰੀਆਂ ਸੇਵਾਵਾਂ ‘ਤੇ ਰੋਕ ਰਹੇਗੀ। ਸਿਰਫ ਦਵਾਈਆਂ, ਸਬਜ਼ੀਆਂ, ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸਾਰੇ ਮਾਲ, ਬਾਜ਼ਾਰ, ਰੈਸਟੋਰੈਂਟ, ਨਾਈਟ ਕਲੱਬ, ਜਿਮ, ਸਵਿਮਿੰਗ ਪੂਲ ਬੰਦ ਰਹਿਣਗੇ।