Punjab

ਚੰਡੀਗੜ੍ਹ ਦੇ ਲੋਕਾਂ ਲਈ ਪ੍ਰਸ਼ਾਸਨ ਦਾ ਵੱਡਾ ਐਲਾਨ, ਕੱਲ੍ਹ ਸਾਰਾ ਦਿਨ ਰਹਿਣਾ ਪਵੇਗਾ ਘਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰੋਨਾ ਕਰਫਿਊ ਲਗਾ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾ ਸਥਿਤੀ ‘ਤੇ ਵਾਰ ਰੂਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। ਇਸ ਦੌਰਾਨ ਕੋਈ ਵੀ ਵਿਅਕਤੀ ਆਪਣੇ ਵਾਹਨ ਜਾਂ ਪੈਦਲ ਘਰੋਂ ਬਾਹਰ ਨਹੀਂ ਨਿਕਲ ਸਕਦਾ।

ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਹਿਮ ਐਲਾਨ

  • ਐਗਜ਼ੀਕਿਊਟਿਵ ਮੈਜਿਸਟਰੇਟ, ਪੁਲਿਸ, ਫੌਜ, ਸੀ.ਏ.ਪੀ.ਐੱਫ., ਸਿਹਤ ਕਰਮੀ, ਬਿਜਲੀ ਕਰਮਚਾਰੀ, ਫਾਇਰ ਕਰਮਚਾਰੀ, ਮਾਨਤਾ ਪ੍ਰਾਪਤ ਮੀਡੀਆ ਕਰਮੀ, ਟੈਲੀਕੌਮ ਸਰਵਿਸਜ਼ ਵਾਲੇ ਜਿਨ੍ਹਾਂ ਵਿੱਚ ਇੰਟਰਨੈੱਟ, ਸਰਕਾਰੀ ਪੋਸਟਲ ਸੇਵਾਵਾਂ ਅਤੇ ਸਰਕਾਰੀ ਮਸ਼ੀਨਰੀ ਸ਼ਾਮਿਲ ਹਨ, ਉਨ੍ਹਾਂ ਨੂੰ ਆਪਣੀ ਆਈਡੀ ਪਰੂਫ ਦੇ ਨਾਲ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ।
  • ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਜਿਵੇਂ ਦੁੱਧ, ਸਬਜ਼ੀਆਂ, ਫਲਾਂ, ਰੋਜ਼ਾਨਾ ਵਰਤੋਂ ਵਾਲਾ ਸਮਾਨ, ਆਂਡੇ, ਮੀਟ, ਗਰੋਸਰੀ, ਬੇਕਰੀ ਵਾਲੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਸਿਰਫ ਹੋਮ ਡਿਲਿਵਰੀ ਲਈ ਖੁੱਲ੍ਹਣਗੀਆਂ।
  • ਮੈਨੂੰਫੈਕਟਰਿੰਗ ਯੂਨਿਟ, ਫੈਕਟਰੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਹੈ। ਇਨ੍ਹਾਂ ਫੈਕਟਰੀਆਂ ਦੇ ਕਰਮਚਾਰੀਆਂ ਨੂੰ ਆਪਣੇ ਵਾਹਨਾਂ ਸਮੇਤ ਘਰੋਂ ਨਿਕਲਣ ਦੀ ਆਗਿਆ ਹੈ। ਹਾਲਾਂਕਿ, ਇਨ੍ਹਾਂ ਦੇ ਕੋਲ ਆਪਣਾ ਪਛਾਣ ਪੱਤਰ ਹੋਣਾ ਜ਼ਰੂਰੀ ਹੈ।
  • ਅੰਤਰ-ਰਾਜੀ ਸੂਬਿਆਂ ਵਿੱਚ ਜ਼ਰੂਰੀ ਅਤੇ ਗੈਰ-ਜ਼ਰੂਰੀ ਚੀਜ਼ਾਂ ਲਈ ਆਉਣ-ਜਾਣ ਦੀ ਕੋਈ ਰੋਕ ਨਹੀਂ ਹੋਵੇਗੀ।
  • ਏ.ਟੀ.ਐੱਮ., ਹਸਪਤਾਲ, ਵੈਟਰਨਰੀ ਹਸਪਤਾਲਾਂ ਸਮੇਤ ਸਾਰੀਆਂ ਮੈਡੀਕਲ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
  • ਢਾਬੇ, ਰੈਸਟੋਰੈਂਟ, ਹੋਟਲ ਰਾਤ 10 ਵਜੇ ਤੱਕ ਸਿਰਫ ਹੋਮ ਡਿਲਿਵਰੀ ਲਈ ਖੁੱਲ੍ਹੇ ਰਹਿਣਗੇ। ਇਨ੍ਹਾਂ ਹੋਟਲਾਂ ਦੇ ਕਰਮਚਾਰੀ ਆਈਡੀ ਕਾਰਡ ਦੇ ਨਾਲ ਆ-ਜਾ ਸਕਦੇ ਹਨ।
  • ਗਰਭਵਤੀ ਔਰਤਾਂ ਅਤੇ ਮਰੀਜ਼ ਮੈਡੀਕਲ ਸਹਾਇਤਾ ਲਈ ਘਰੋਂ ਬਾਹਰ ਨਿਕਲ ਸਕਦੇ ਹਨ।
  • ਯਾਤਰੀਆਂ ਨੂੰ ਏਅਰਪੋਰਟ, ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਤੱਕ ਜਾਣ ਲਈ ਕੋਈ ਰੋਕ ਨਹੀਂ ਹੋਵੇਗੀ।
  • ਐੱਸਡੀਐੱਮ ਦੀ ਇਜਾਜ਼ਤ ਦੇ ਨਾਲ ਸਿਰਫ 20 ਲੋਕ ਹੀ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਸਕਦੇ ਹਨ।
  • ਸਸਕਾਰ ਮੌਕੇ ਸਿਰਫ 10 ਲੋਕ ਹੀ ਸ਼ਾਮਿਲ ਹੋ ਸਕਣਗੇ।
  • ਵੀਕੈਂਡ ਕਰਫਿਊ ਦੌਰਾਨ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਆਪਣੇ ਆਈਡੀ ਕਾਰਡ ਦੇ ਨਾਲ ਜਾਣ ਦੀ ਇਜਾਜ਼ਤ ਹੋਵੇਗੀ।
  • ਟ੍ਰਾਈਸਿਟੀ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਆਈਡੀ ਕਾਰਡ ਦੇ ਨਾਲ  ਆਉਣ-ਜਾਣ ਦੀ ਇਜਾਜ਼ਤ ਹੋਵੇਗੀ।
  • ਸਾਰੇ ਵੈਕਸੀਨੇਸ਼ਨ ਸੈਂਟਰ, ਟੈਸਟਿੰਗ ਸੈਂਟਰ, ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ।
  • ਸਵੇਰ ਦੀ ਸੈਰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਕਰਨ ਦੀ ਆਗਿਆ ਦਿੱਤੀ ਗਈ ਹੈ।
  • ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਜ਼ਿਲ੍ਹਾ ਕੋਰਟਾਂ ਲਈ ਸਾਰੇ ਪਾਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰ ਜਨਰਲ ਵੱਲੋਂ ਜਾਰੀ ਕੀਤੇ ਜਾਣਗੇ।
  • ਕਰਫਿਊ ਦੌਰਾਨ ਘਰਾਂ ਤੋਂ ਬਾਹਰ ਜਾਣ ਲਈ ਲੋਕ ਆਪਣਾ ਪਾਸ ਬਣਵਾ ਸਕਦੇ ਹਨ। ਇਹ ਪਾਸ ਉਹ 0172-2700076 ਅਤੇ 0172-2700341 ‘ਤੇ ਸੰਪਰਕ ਕਰਕੇ ਬਣਵਾ ਸਕਦੇ ਹਨ। ਲੋਕ ਪਾਸ ਲਈ ਅਧਿਕਾਰਤ ਵੈੱਬਸਾਈਟ www.admser.chd.nic.in/dpc. ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

Comments are closed.