‘ਦ ਖ਼ਾਲਸ ਬਿਊਰੋ:- ਕੱਲ੍ਹ 4 ਅਗਸਤ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗਾ। ਮੁਹਾਲੀ, ਲੁਧਿਆਣਾ, ਪਠਾਨਕੋਟ ਵਿੱਚ ਸਾਰਾ ਦਿਨ ਮੌਸਮ ਆਮ ਵਾਂਗ ਸਾਫ਼ ਰਹੇਗਾ। ਅੰਮ੍ਰਿਤਸਰ, ਬਰਨਾਲਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ ਵਿੱਚ ਸਾਰਾ ਦਿਨ ਤਿੱਖੀ ਧੁੱਪ ਰਹੇਗੀ। ਬਠਿੰਡਾ, ਫਰੀਦਕੋਟ, ਫਾਜ਼ਿਲਕਾ ਵਿੱਚ ਵੱਧ ਤੋਂ ਵੱਧ 40 ਡਿਗਰੀ ਤਾਪਮਾਨ ਨਾਲ ਗਰਮੀ ਦਾ ਕਹਿਰ ਰਹੇਗਾ।
