ਚੰਡੀਗੜ੍ਹ : ਇਸ ਵਾਰ ਪਿਛਲੇ ਸਾਲ ਵਾਂਗ ਸਮੇਂ ਤੋਂ ਪਹਿਲਾ ਗਰਮੀ ਅਰਥਵਿਵਸਥਾ ਲਈ ਖ਼ਤਰਾ ਬਣ ਰਹੀ ਹੈ। ਹੁਣ ਮੌਸਮ ਵਿਭਾਗ ਦੀ ਨਵੀਂ ਪੇਸ਼ੀਨਗੋਈ(Weather forecast) ਨੇ ਚਿੰਤਾ ਵਧਾ ਦਿੱਤੀ ਹੈ। ਦਰਅਸਲ ਭਾਰਤੀ ਮੌਸਮ ਵਿਭਾਗ ਨੇ ਕਿ ਉੱਤਰ ਪੱਛਮੀ ਭਾਰਤ ਵਿੱਚ ਮਾਰਚ ਦੇ ਅੱਧ ਤੱਕ ਪਾਰਾ 40 ਡਿਗਰੀ ਸੈਲੀਸੀਐਸ ਰਹਿਣ ਦੀ ਸੰਭਾਵਨਾ ਜਤਾਈ ਹੈ। ਇੰਨਾ ਹੀ ਨਹੀਂ ਮੌਸਮ ਵਿਭਾਗ ਨੇ ਇਸ ਸਾਲ ਜ਼ਿਆਦਾ ਗਰਮੀ ਪੈਣ ਤੇ ਲੂ ਚੱਲਣ ਦੀ ਸੰਭਾਵਨਾ ਦੱਸੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਫਰਵਰੀ ਵਿੱਚ ਮਾਰਚ ਮਹੀਨੇ ਦੇ ਅੱਧ ਦਾ ਤਾਪਮਾਨ ਦੇਖਿਆ ਜਾ ਰਿਹਾ ਹੈ। ਇਸ ਨਾਲ ਹਾੜੀ ਦੀਆਂ ਫ਼ਸਲਾ ਉੱਤੇ ਮਾੜਾ ਅਸਰ ਪੈ ਸਕਦਾ ਹੈ।
ਅਗਲੇ ਦਿਨਾਂ ‘ਚ ਵੀ ਤਾਪਮਾਨ ਆਮ ਨਾਲੋਂ ਵੱਧ ਰਹੇਗਾ
ਆਉਣ ਵਾਲੇ ਦਿਨਾਂ ਵਿੱਚ ਵੀ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲਣੀ। ਚੰਡੀਗੜ੍ਹ ਮੌਸਮ ਵਿਭਾਗ ਨੇ ਅਗਲੇ ਦੋ ਹਫਤਿਆਂ ਵਿੱਚ ਤਾਪਮਾਨ ਆਮ ਨਾਲੋਂ ਜ਼ਿਆਦਾ ਹੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਉੱਤਰੀ ਪੱਛਮ, ਮੱਧ ਅਤੇ ਪੂਰਬੀ ਭਾਰਤ ਦੇ ਜ਼ਿਆਦਾਤਰ ਖਿੱਤਿਆਂ ਵਿੱਚ ਅਗਲੇ ਪੰਜ ਦਿਨ ਤਾਪਮਾਨ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਹੈ।
ਆਖਿਰ ਕਿਉਂ ਵੱਧ ਇੱਕਦਮ ਵੱਧ ਰਿਹੈ ਤਾਪਮਾਨ
ਇਸਦੀ ਵਜ੍ਹਾ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਮੀਂਹ ਅਤੇ ਬਰਫਵਾਰੀ ਦਾ ਆਮ ਨਾਲੋਂ ਬਹੁਤ ਘੱਟ ਪੈਣਾ ਹੈ। ਇਸਦੇ ਨਾਲ ਹੀ ਪੱਛਮੀ ਗੜਬੜੀ ਵੀ ਘੱਟ ਹੀ ਦਿਸੀ ਹੈ। ਕਿਉਂ ਇਸਦੇ ਆਉਣ ਨਾਲ ਤਾਪਮਾਨ ਵਿੱਚ ਇੱਕ ਦਮ ਜ਼ਿਆਦਾ ਵਾਧਾ ਨਹੀਂ ਹੁੰਦਾ।
25-26 ਫਰਵਰੀ ਨੂੰ ਕਿਣ-ਮਿਣ
ਮੌਸਮ ਵਿਭਾਗ ਮਤਾਬਿਕ ਪਹਾੜਾਂ ਵਿਖੇ ਇੱਕ ਪੱਛਮੀ ਗੜਬੜੀ ਹੈ, ਜਿਸ ਨਾਲ 25 ਅਤੇ 26 ਨੂੰ ਪਠਾਨਕੋਟ ਅਤੇ ਨੇੜੇ ਇਲਾਕਿਆਂ ਵਿੱਚ ਥੋੜੀ ਬਹੁਤੀ ਕਿਣ-ਮਿਣ ਹੋ ਸਕਦੀ ਹੈ। ਪਰ ਇਸ ਨਾਲ ਨਾ ਹੀ ਖੇਤੀਬਾੜੀ ਉੱਤੇ ਕੋਈ ਅਸਰ ਹੋਣ ਵਾਲਾ ਹੈ ਅਤੇ ਨਾ ਹੀ ਵੱਧਦੇ ਤਾਪਮਾਨ ਤੋਂ ਰਾਹਤ ਮਿਲਣ ਵਾਲੀ ਹੈ।
40 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ ਤਾਪਮਾਨ
ਸੋਮਵਾਰ ਨੂੰ ਉੱਤਰ ਪੱਛਮੀ, ਮੱਧ ਅਤੇ ਪੱਛਮੀ ਭਾਰਤ ਦੇ ਕਈ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੋਂ 39 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ ਸੀ। ਇੰਜ ਹੀ ਦਿੱਲੀ ਵਿੱਚ ਸੋਮਵਾਰ 1969 ਤੋਂ ਬਾਅਦ ਫਰਵਰੀ ਦਾ ਤੀਜਾ ਸਭ ਤੋਂ ਗਰਮ ਦਿਨ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ।
ਖੇਤੀਬਾੜੀ ਲਈ ਸਲਾਹ
ਤਾਪਮਾਨ ਆਮ ਨਾਲੋਂ ਜ਼ਿਆਦਾ ਹੋਣ ਕਾਰਨ ਖੇਤੀਬਾੜੀ ਉੱਤੇ ਵੀ ਇਸਦਾ ਅਸਰ ਮਾੜਾ ਅਸਰ ਹੋ ਸਕਦਾ ਹੈ। ਇਸ ਸਮੇਂ ਦੌਰਾਨ ਮਾਹਰਾਂ ਨੇ ਕਿਸਾਨਾਂ ਨੂੰ ਇੱਕ ਖਾਸ ਸਲਾਹ ਦਿੱਤੀ ਹੈ। ਮੌਸਮ ਵਿਭਾਗ ਮੁਤਾਬਿਕ ਆਮ ਨਾਲੋਂ ਵੱਧ ਤਾਪਮਾਨ ਕਣਕ ਸਣੇ ਹੋਰਨਾ ਫ਼ਸਲਾਂ ’ਤੇ ਅਸਰ ਪਾ ਸਕਦਾ ਹੈ। ਵਿਭਾਗ ਨੇ ਕਿਹਾ ਕਿ ਜੇ ਫਸਲ ’ਤੇ ਅਸਰ ਜ਼ਿਆਦਾ ਦਿਖਾਈ ਦਿੱਤਾ ਤਾਂ ਕਿਸਾਨ ਹਲਕੀ ਜਿਹੀ ਸਿੰਜਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਤਾਪਮਾਨ ਵਧਣ ਕਾਰਨ ਪੈਦਾ ਹੋਣ ਵਾਲੀ ਸਥਿਤੀ ਦੀ ਸਮੀਖਿਆ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਹੁਣ ਫਰਵਰੀ ਮਹੀਨੇ ‘ਚ ਹੀ ਪੱਕ ਕੇ ਤਿਆਰ ਹੋ ਜਾਵੇਗੀ ਕਣਕ, ICAR ਨੇ ਲੱਭਿਆ ਨਵਾਂ ਹੱਲ
ਗਰਮੀ ਨੂੰ ਝੱਲਣ ਲਈ ਕਣਕ ਦੀ ਨਵੀਂ ਕਿਸਮ
ਭਾਰਤੀ ਖੇਤੀ ਖੋਜ ਪ੍ਰੀਸ਼ਦ ਯਾਨੀ ICAR ਨੇ ਕਣਕ ਦੀ ਇੱਕ ਨਵੀਂ ਕਿਸਮ ਵਿਕਸਿਤ ਕੀਤੀ ਹੈ ਜੋ ਜਲਵਾਯੂ ਪਰਿਵਰਤਨ ਅਤੇ ਵਧਦੀ ਗਰਮੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੀ ਹੈ। ਕਣਕ ਦੀ ਇਹ ਨਵੀਂ ਕਿਸਮ ਐਚਡੀ-3385 ਅਗੇਤੀ ਬਿਜਾਈ ਲਈ ਢੁਕਵੀਂ ਹੈ। ਇਹ ਗਰਮੀ ਦੇ ਕਹਿਰ ਤੋਂ ਬਚ ਸਕਦੀ ਹੈ ਅਤੇ ਮਾਰਚ ਦੇ ਅੰਤ ਤੋਂ ਪਹਿਲਾਂ ਇਸ ਦੀ ਫ਼ਸਲ ਦੀ ਵਾਢੀ ਕੀਤੀ ਜਾ ਸਕਦੀ ਹੈ। 20-25 ਅਕਤੂਬਰ ਨੂੰ ਬੀਜੀ ਕਣਕ 100-110 ਦਿਨਾਂ ਵਿੱਚ ਯਾਨੀ ਫਰਵਰੀ ਦੇ ਅੱਧ ਤੱਕ ਫ਼ਸਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ।