ਅੰਮ੍ਰਿਤਸਰ : ਕਿਸਾਨ ਅੰਦੋਲਨ ਵੇਲੇ ਤੋਂ ਆਪਣੇ ਬਿਆਨਾਂ ਕਾਰਨ ਲਗਾਤਾਰ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਬਾਲੀਵੁਡ ਅਦਾਕਾਰਾ ਕੰਗਨਾਂ ਰਾਣਾਵਤ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ।
ਕੰਗਨਾਂ ਵੱਲੋਂ ਦਿੱਤੀ ਖੁੱਲੀ ਬਹਿਸ ਦੀ ਚੁਨੌਤੀ ‘ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਸਿੱਖਾਂ ਦੀ ਚਲ ਰਹੀ ਨਸਲਕੁਸ਼ੀ ਤੇ ਆਜ਼ਾਦੀ ਵਰਗੇ ਬੇਹੱਦ ਗੰਭੀਰ ਮਸਲਿਆਂ ‘ਤੇ ਗੱਲਬਾਤ ਲਈ ਅਸੀਂ ਸੱਦਾ ਦਿੱਤਾ ਹੋਇਆ ਹੈ, ਜਿਸ ਬਾਰੇ ਗੰਭੀਰ ਚਰਚਾ ਦੀ ਅਸੀਂ ਤਵੱਕੋ ਕਰਦੇ ਹਾਂ। ਇਹ ਕੋਈ ਸਾਧਾਰਣ ਬਹਿਸਬਾਜੀ ਦਾ ਨਹੀਂ ਸਗੋਂ ਇੱਕ ਗੰਭੀਰ ਵਿਸ਼ਾ ਹੈ।ਜਿਸ ਦੇ ਲਈ ਕੰਗਨਾਂ ਸਹੀ ਪਾਤਰ ਨਹੀਂ ਹੈ।
ਸਿੱਖਾਂ ਦੀ ਚਲ ਰਹੀ ਨਸਲਕੁਸ਼ੀ ਤੇ ਆਜ਼ਾਦੀ ਵਰਗੇ ਬੇਹੱਦ ਗੰਭੀਰ ਮਸਲਿਆਂ 'ਤੇ ਗੱਲਬਾਤ ਲਈ ਅਸੀਂ ਸੱਦਾ ਦਿੱਤਾ ਹੋਇਆ ਹੈ,ਜਿਸ ਬਾਰੇ ਗੰਭੀਰ ਚਰਚਾ ਦੀ ਅਸੀਂ ਤਵੱਕੋ ਕਰਦੇ ਹਾਂ।ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਣਾ ਰਣੌਤ ਕਰ ਸਕਦੀ ਹੈ ਬਾਕੀ 👇🏿 pic.twitter.com/sJFePynJhY
— anandpursahib-times (@dimpleaps1984) February 25, 2023
ਉਨ੍ਹਾਂ ਕੰਗਨਾ ਦੀ ਚੁਨੌਤੀ ਦਾ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਹੈ ਕਿ ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਣਾ ਰਣੌਤ ਕਰ ਸਕਦੀ ਹੈ। ਅਸਲ ‘ਚ ਸਿੱਖਾਂ ਦੇ ਭਵਿੱਖ ਨਾਲ ਜੁੜੇ ਸਵਾਲਾਂ ਨੂੰ ਫਿਲਮੀ ਕਲਾਕਾਰ, ਨਾਚ ਅਤੇ ਕੋਮਲ ਕਲਾਵਾਂ ਵਾਲਿਆਂ ਵੱਲੋਂ ਨਹੀਂ, ਸਗੋਂ ਨਹਿਰੂ-ਗਾਂਧੀ-ਪਟੇਲ ਦੇ ਵਰਸਾਂ ਵੱਲੋਂ ਮੁਖਾਤਬ ਹੋਣਾ ਬਣਦਾ ਹੈ।
ਜ਼ਿਕਰਯੋਗ ਕਿ ਬਾਲੀਵੁੱਡ ਅਦਾਕਾਰਾ ਨੇ ਕਿਹਾ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਖਾਲਿਸਤਾਨ ਦੇ ਮੁੱਦੇ ਉਪਰ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਗਨਾ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਸ ਨੂੰ ਅੰਮ੍ਰਿਤਪਾਲ ਦੀ ਚੁਨੌਤੀ ਮਨਜੂਰ ਹੈ। ਇਸ ਦੇ ਨਾਲ ਹੀ ਇੱਕ ਹੋਰ ਟਵਿੱਟ ਵਿੱਚ ਕੰਗਨਾ ਨੇ ਮੰਗ ਕੀਤੀ ਸੀ ਕਿ ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨਿਆ ਜਾਵੇ।