ਵਿਸਤਾਰਾ ਏਅਰਲਾਈਨਜ਼ (Vistara Airline) ਨੇ ਵੱਡਾ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਹ ਕੌਮਾਤਰੀ ਫਲਾਇਟਾਂ ਵਿੱਚ 20 ਮਿੰਟ ਤੱਕ ਮੁਫਤ ਵਾਈ-ਫਾਈ ਇੰਟਰਨੈਟ ਦੀ ਸਹੂਲਤ ਆਪਣੇ ਗਾਹਕਾਂ ਨੂੰ ਦੇਵੇਗੀ। ਏਅਰਲਾਈਨ ਨੇ ਦੱਸਿਆ ਕਿ ਇਸ ਸਹੂਲਤ ਬੋਇੰਗ 787-9 ਡ੍ਰੀਮਲਾਈਨਰ ਤੇ ਏਅਰਬੇਸ ਏ321 ਨਿਓ ਜਹਾਜ਼ ਵਿਚ ਸਾਰੇ ਕੈਬਿਨ ਦੀਆਂ ਸ਼੍ਰੇਣੀਆਂ ਦੀਆਂ ਫਲਾਈਟਾਂ ਵਿੱਚ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਵਿਸਤਾਰਾ ਏਅਰਲਾਈਨ ਇਹ ਸਹੂਲਤ ਦੇਣ ਵਾਲੀ ਪਹਿਲੀ ਭਾਰਤੀ ਏਅਰਲਾਈਨ ਹੈ ਜੋ ਮੁਫਤ ਵਿੱਚ ਵਾਈ-ਫਾਈ ਦੀ ਸਹੂਲਤ ਆਪਣੇ ਗਾਹਕਾਂ ਨੂੰ ਦੇਵੇਗੀ।
ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਮੋਦੀ ਦੀ ਪੁਤਿਨ ਨਾਲ ਮੁਲਾਕਾਤ ਦਾ ਨਹੀਂ ਹੋਇਆ ਅਸਰ, ਇਕ ਹੋਰ ਭਾਰਤੀ ਨੌਜਵਾਨ ਦੀ ਗਈ ਜਾਨ