India Manoranjan

ਮੋਮੋ ਵੇਚਣ ਵਾਲੇ ਨੇ ਸਹਾਇਕ ਲਈ ਕੱਢਿਆ ਇਸ਼ਤਿਹਾਰ! ਤਨਖ਼ਾਹ IT ਕੰਪਨੀ ਤੋਂ ਵੀ ਜ਼ਿਆਦਾ!

Momo Shop 25000 salary

ਬਿਉਰੋ ਰਿਪੋਰਟ – ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਨੌਕਰੀ ਦਾ ਇੱਕ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਹ ਇਸ਼ਤਿਹਾਰ ਇੱਕ ਮੋਮੋਜ਼ ਦੀ ਦੁਕਾਨ (Momo Shop) ਦੇ ਬਾਹਰ ਲਾਇਆ ਗਿਆ ਹੈ ਜਿਸ ਵਿੱਚ ਇੱਕ ਸਹਾਇਕ ਦੇ ਕੰਮ ਲਈ ਦੁਕਾਨਦਾਰ 25,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇ ਰਿਹਾ ਹੈ। ਇਸ ਸਬੰਧੀ ਖ਼ਾਸ ਗੱਲ ਇਹ ਹੈ ਕਿ ਮੋਮੋਜ਼ ਦੀ ਦੁਕਾਨ ‘ਤੇ ਦਿੱਤੀ ਜਾਣ ਵਾਲੀ ਇਹ ਤਨਖ਼ਾਹ ਕਈ ਆਈਟੀ ਕੰਪਨੀਆਂ (IT Companies) ਦੁਆਰਾ ਫਰੈਸ਼ਰਾਂ ਨੂੰ ਦਿੱਤੀ ਜਾਂਦੀ ਤਨਖ਼ਾਹ ਨਾਲੋਂ ਵੀ ਵੱਧ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਅੰਮ੍ਰਿਤਾ ਸਿੰਘ ਨਾਂ ਦੀ ਇੱਕ ਯੂਜ਼ਰ ਨੇ ਇਹ ਇਸ਼ਤਿਹਾਰ ਸਾਂਝਾ ਕੀਤਾ ਹੈ। ਹਾਲਾਂਕਿ ਇਹ ਇਸ਼ਤਿਹਾਰ ਕਿਸ ਵੱਲੋਂ ਤੇ ਕਿੱਥੇ ਲਾਇਆ ਗਿਆ ਹੈ, ਇਸ ਬਾਰੇ ਹਾਲੇ ਤਕ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। ਪਰ ਇਸ ਇਸ਼ਤਿਹਾਰ ’ਤੇ ਲੋਕ ਖ਼ੂਬ ਟਿੱਪਣੀਆਂ ਕਰ ਰਹੇ ਹਨ ਤੇ ਇਸ ਨੂੰ ਸਾਂਝਾ ਵੀ ਕਰ ਰਹੇ ਹਨ।

ਅੰਮ੍ਰਿਤਾ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਸ ਮੋਮੋਜ਼ ਦੀ ਦੁਕਾਨ ਦੀ ਤਨਖ਼ਾਹ ਇੱਕ ਆਮ ਕਾਲਜ ਦੀ ਔਸਤ ਤਨਖਾਹ ਤੋਂ ਵੀ ਵੱਧ ਹੈ। ਕਈ ਲੋਕਾਂ ਨੇ ਲਿਖਿਆ ਕਿ ਇੱਕ ਪਾਸੇ ਕਾਲਜ-ਯੂਨੀਵਰਸਿਟੀ ਤੋਂ ਲੱਖਾਂ ਦੀ ਡਿਗਰੀ ਲੈਣ ਦੇ ਬਾਵਜੂਦ ਫਰੈਸ਼ਰਸ ਨੂੰ ਮਸਾਂ 20,000 ਰੁਪਏ ਦੀ ਨੌਕਰੀ ਲੈਣ ਲਈ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ, ਉੱਥੇ ਇਸ ਮੋਮੋਜ਼ ਦੀ ਦੁਕਾਨ ‘ਤੇ 25,000 ਰੁਪਏ ਦੀ ਤਨਖ਼ਾਹ ਮਿਲ ਰਹੀ ਹੈ।