ਬਿਊਰੋ ਰਿਪੋਰਟ : ਭਾਰਤ ਦੀ ਘਰੇਲੂ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਿਆ ਹੈ । ਵਿਜੇ ਹਜ਼ਾਰੇ ਟਰਾਫੀ ਦੌਰਾਨ ਤਮਿਲਨਾਡੂ ਅਤੇ ਅਰੂਣਾਚਲ ਪ੍ਰਦੇਸ਼ ਦੇ ਵਿਚਾਲੇ 50 ਓਵਰ ਦਾ ਮੈਚ ਸੀ। ਜਿਸ ਵਿੱਚ ਤਮਿਲਨਾਡੂ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਓਵਰ ਵਿੱਚ 506 ਦੌੜਾਂ ਬਣਾ ਦਿੱਤੀਆਂ । ਇਹ ਘਰੇਲੂ ਕ੍ਰਿਕਟ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ । ਤਮਿਲਨਾਡੂ ਟੀਮ ਦੇ ਇਸ ਰਿਕਾਰਡ ਵਿੱਚ ਸਭ ਤੋਂ ਅਹਿਮ ਰੋਲ ਰਿਹਾ ਨਾਰਾਇਣ ਜਗਦੀਸ਼ਨ ਦਾ ਉਨ੍ਹਾਂ ਨੇ 277 ਦੌੜਾਂ ਦੀ ਤਾਬੜ ਤੋੜ ਇਨਿੰਗ ਖੇਡੀ। ਇਹ ਇਨਿੰਗ ਲਿਸਟ A ਦੇ ਕ੍ਰਿਕਟ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵਡੀ ਇਨਿੰਗ ਹੈ। ਜਗਦੀਸ਼ਨ ਨੇ 141 ਗੇਂਦਾਂ ਖੇਡ ਕੇ 277 ਦੌੜਾਂ ਬਣਾਇਆ ਇਸ ਵਿੱਚ 25 ਚੌਕੇ ਅਤੇ 15 ਛਿੱਕੇ ਸ਼ਾਮਲ ਸਨ। ਉਨ੍ਹਾਂ ਨੇ ਤਕਰੀਬਨ 200 ਦੀ ਸਟਰਾਇਕ ਨਾਲ 277 ਦੌੜਾਂ ਬਣਾਇਆ ਹਨ। ਉਨ੍ਹਾਂ ਦਾ ਨਾਂ ਵਰਲਡ ਰਿਕਾਰਡ ਵਿੱਚ ਸ਼ਾਮਲ ਹੋ ਗਿਆ ਹੈ। ਇਸ ਤੋਂ ਇਲਾਵਾ ਸਾਈ ਸੁਦਰਸ਼ਨ ਨੇ ਵੀ ਮੈਚ ਵਿੱਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 102 ਗੇਂਦਾਂ ‘ਤੇ 154 ਦੌੜਾਂ ਬਣਾਇਆ ਹਨ । ਤਮਿਲਨਾਡੂ ਦੀ ਟੀਮ ਨੇ ਸਿਰਫ਼ 2 ਵਿਕਟਾਂ ਗਵਾ ਕੇ 50 ਓਵਰਾਂ ਵਿੱਚ 506 ਦੌੜਾਂ ਬਣਾਇਆ ਹਨ। ਇਹ ਕਿਸੇ ਵੀ ਲਿਸਟ A ਕ੍ਰਿਕਟ ਵਿੱਚ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਨਾਂ ਸੀ ।
ਲਿਸਟ A ਕਰੀਅਰ ਵਿੱਚ ਸਭ ਤੋਂ ਵੱਡੇ ਸਕੋਰ
ਲਿਸਟ A ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਤਮਿਲਨਾਡੂ ਦੇ ਨਾਂ ਹੋ ਗਿਆ ਹੈ । 21 ਨਵੰਬਰ 2022 ਯਾਨੀ ਅੱਜ ਅਰੂਣਾਚਲ ਪ੍ਰਦੇਸ਼ ਦੇ ਖਿਲਾਫ਼ ਉਨ੍ਹਾਂ ਨੇ 50 ਓਵਰ ਵਿੱਚ 506 ਦੌੜਾਂ ਬਣਾਇਆ । ਇਸ ਤੋਂ ਪਹਿਲਾਂ ਇੰਗਲੈਂਡ ਨੇ ਨੀਦਰਲੈਂਡ ਦੇ ਖਿਲਾਫ਼ 17 ਜੂਨ 2022 ਨੂੰ 498 ਦੌੜਾਂ ਬਣਾਇਆ ਸਨ। ਜਦਕਿ 2007 ਵਿੱਚ ਸਰੇ ਨੇ ਗਲੋਸਟੇਸ਼ਾਇਰ ਦੇ ਖਿਲਾਫ 50 ਓਵਰ ਵਿੱਚ 496 ਦੌੜਾਂ ਬਣਾਇਆ ਸਨ ।
ਲਿਸਟ A ਕ੍ਰਿਕਟ ਵਿੱਚ ਸਭ ਤੋਂ ਵੱਡੀ ਇਨਿੰਗ
N ਜਗਦੀਸ਼ਨ ਅਰੁਣਾਚਲ ਪ੍ਰਦੇਸ਼ ਖਿਲਾਫ਼ 277 ਦੌੜਾਂ ਦੀ ਸਭ ਤੋਂ ਵੱਡੀ ਇਨਿੰਗ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਜਦਕਿ ਇਸ ਤੋਂ ਪਹਿਲਾਂ ਐਂਡੀ ਬਰਾਉਨ ਨੇ 2002 ਵਿੱਚ ਗਲੈਮੋਗੇਨ ਦੇ ਖਿਲਾਫ਼ 268 ਦੌੜਾਂ ਦੀ ਇਨਿੰਗ ਖੇਡੀ ਸੀ । ਭਾਰਤ ਦੇ ਰੋਹਿਤ ਸ਼ਰਮਾ ਨੇ ਸ਼੍ਰੀ ਲੰਕਾ ਦੇ ਖਿਲਾਫ਼ 2014 ਵਿੱਚ ਤਾਬੜ ਤੋੜ ਬੱਲੇਬਾਜ਼ੀ ਕਰਦੇ ਹੋਏ 264 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ।
ਲਿਸਟ A ਕ੍ਰਿਕਟ ਵਿੱਚ ਲਗਾਤਾਰ ਸੈਂਕੜੇ ਬਣਾਉਣ ਵਾਲੇ ਖਿਡਾਰੀ
ਨਾਰਾਇਣ ਜਗਦੀਸ਼ਨ ਦੇ ਨਾਂ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਉਹ ਲਗਾਤਾਰ 5 ਸੈੰਕੜੇ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ ਜਦਕਿ ਸ੍ਰੀ ਲੰਕਾ ਦੇ ਖਿਡਾਰੀ ਕੁਮਾਰ ਸੰਗਾਕਾਰ ਨੇ 4,ਇੰਗਲੈਂਡ ਦੇ ਪੀਟਰਸਨ ਨੇ ਵੀ 4 ਸੈਂਕੜੇ ਲਗਾਤਾਰ ਮਾਰੇ ਸਨ ।