Others

ਪੰਜਾਬ ਕਾਂਗਰਸ ਦੇ 2 ਹੋਰ ਦਿੱਗਜ ਸਾਬਕਾ ਵਿਧਾਇਕ ਤੇ ਵਿਜੀਲੈਂਸ਼ ਦੀ ਰੇਡ ! 18 ਗੁਣਾਂ ਵਧੀ ਜਾਇਦਾਦ

ਬਿਊਰੋ ਰਿਪੋਰਟ : ਕਾਂਗਰਸ ਦੇ ਸਾਬਕਾ ਵਿਧਾਇਕ ਬਰਿੰਦਰ ਸਿੰਘ ਪਾੜਾ ਤੋਂ ਬਾਅਦ ਹੁਣ 2 ਹੋਰ ਸਾਬਕਾ ਵਿਧਾਇਕ ਵਿਜੀਲੈਂਸ ਦੇ ਰਡਾਰ ‘ਤੇ ਆ ਗਏ ਹਨ। ਇਨ੍ਹਾਂ ਦੋਵਾਂ ਦਾ ਕਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਹੈ । ਇੱਕ ਸਾਬਕਾ ਉੱਪ ਮੁੱਖ ਮੰਤਰੀ ਅਤੇ 6 ਵਾਰ ਦੇ ਵਿਧਾਇਕ ਓ.ਪੀ ਸੋਨੀ ਹਨ ਅਤੇ ਦੂਜਾ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿਕੀ ਢਿੱਲੋ ਹੈ । ਕਿਕੀ ਢਿੱਲੋਂ ਦਾ ਸਬੰਧ ਯੂਪੀ ਦੇ ਬਾਹੂਬਲੀ ਵਿਧਾਇਕ ਰਾਜਾ ਭਇਆ ਨਾਲ ਵੀ ਰਿਹਾ ਹੈ । ਵਿਜੀਲੈਂਸ ਨੇ ਦੋਵਾਂ ਸਾਬਕਾ ਵਿਧਾਇਕਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਿਕੰਜਾ ਕੱਸਿਆ ਹੈ ।

ਓ.ਪੀ ਸੋਨੀ ਦੇ ਘਰ ਰੇਡ

ਚੰਡੀਗੜ੍ਹ ਤੋਂ ਵਿਜੀਲੈਂਸ ਵਿਭਾਗ ਦੀ ਟੀਮ ਸਿੱਧਾ ਅੰਮ੍ਰਿਤਸਰ ਪਹੁੰਚੀ,ਟੀਮ ਨੇ ਓ.ਪੀ ਸੋਨੀ ਦੀ ਪ੍ਰਾਪਰਟੀ ਦੇ ਕਾਗਜ਼ਾਂ ਦੀ ਜਾਂਚ ਕੀਤੀ । ਮਿਲੀ ਜਾਣਕਾਰੀ ਦੇ ਮੁਤਾਬਿਕ ਵਿਜੀਲੈਂਸ ਨੇ ਸਾਬਕਾ ਡਿਪਟੀ ਸੀਐੱਮ ਦੇ ਹੋਟਲ ਅਤੇ ਫਾਰਮ ਹਾਊਸ ਵਿੱਚ ਰੇਡ ਮਾਰੀ। SSP ਵਿਜੀਲੈਂਸ ਵਰਿੰਦਰ ਸਿੰਘ ਨੇ ਦੱਸਿਆ ਕੀ ਓ.ਪੀ ਸੋਨੀ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਓ.ਪੀ ਸੋਨੀ ਨੇ ਬੈਂਕ ਡਿਟੇਲ ਜਮਾ ਕਰਵਾ ਦਿੱਤਾ ਹੈ ਜਿਸ ਦੀ ਜਾਂਚ ਚੱਲ ਰਹੀ ਹੈ ।

15 ਸਾਲਾਂ ਵਿੱਚ 18 ਗੁਣਾ ਵਧੀ ਜਾਇਦਾਦ

2022 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸੋਨੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕੀ ਉਸ ਦੀ ਚੱਲ ਅਤੇ ਅਚਲ ਜਾਇਦਾਦ 2007 ਤੋਂ 2022 ਤੱਕ 15 ਸਾਲਾਂ ਵਿੱਚ 18 ਗੁਣਾ ਵਧੀ ਹੈ,ਓ.ਪੀ ਸੋਨੀ ਨੇ 2007 ਵਿੱਚ ਚੋਣ ਕਮਿਸ਼ਨ ਨੂੰ ਦਿੱਤੇ ਸਹੁੰ ਪੱਤਰ ਵਿੱਚ ਦੱਸਿਆ ਸੀ ਕੀ ਉਸ ਦੀ ਜਾਇਦਾਦ 1 ਕਰੋੜ ਰੁਪਏ ਹੈ । 2017 ਵਿੱਚ ਉਨ੍ਹਾਂ ਚੱਲ ਜਾਇਦਾਦ 48.56 ਲੱਖ ਅਤੇ ਪਤਨੀ ਦੀ ਚੱਲ ਜਾਇਦਾਦ 56.09 ਲੱਖ ਰੁਪਏ ਵਿਖਾਈ ਸੀ । ਉਧਰ ਇਸੇ ਸਾਲ ਉਨ੍ਹਾਂ ਦੀ ਜਾਇਦਾਦ 72.50 ਲੱਖ ਅਤੇ ਪਤਨੀ ਦੀ ਚੱਲ ਜਾਇਦਾਦ 1.02 ਕਰੋੜ ਰੁਪਏ ਪਹੁੰਚ ।

ਅਚਲ ਜਾਇਦਾਦ ਦੀ ਗੱਲ ਕਰੀਏ ਤਾਂ 2017 ਵਿੱਚ ਸੋਨੀ ਦੇ ਕੋਲ 11.74 ਕਰੋੜ ਅਤੇ ਪਤਨੀ ਕੋਲ 5.50 ਕਰੋੜ ਰੁਪਏ ਅਚਲ ਜਾਇਦਾਦ ਸੀ । ਉਧਰ ਇਸੇ ਸਾਲ ਅਚਲ ਜਾਇਦਾਦ 16.98 ਕਰੋੜ ਹੈ ਜੋ ਪੁਸ਼ਤੈਨੀ ਹੈ ਅਤੇ ਪਤਨੀ ਦੀ ਜਾਇਦਾਦ 6 ਕਰੋੜ ਰੁਪਏ ਹੈ। ਪਤਨੀ ਕੋਲ ਪੁਸ਼ਤੈਨੀ ਜਾਇਦਾਦ ਵੀ ਹੈ ਜਿਸ ਦੀ ਕੀਮਤ 2 ਕਰੋੜ ਰੁਪਏ ਹੈ ।

ਕੁਸ਼ਲਦੀਪ ਸਿੰਘ ਕਿਕੀ ਢਿਲੋਂ ਨੂੰ ਵਿਜੀਲੈਂਸ ਨੇ ਬੁਲਾਇਆ

ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿਕੀ ਢਿੱਲੋ ਨੂੰ ਵਿਜੀਲੈਂਸ ਦੇ ਅਫਸਰਾਂ ਨੇ ਫਰੀਦਕੋਟ ਦਫਤਰ ਵਿੱਚ ਤਲਬ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕੀ ਕਿਕੀ ਤੋਂ ਵਿਜੀਲੈਂਸ ਅਧਿਕਾਰੀਆਂ ਨੇ ਸਵਾਲ ਜਵਾਬ ਕੀਤੇ । ਪੁੱਛਿਆ ਗਿਆ ਕੀ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਕਿਵੇਂ ਬਣਾ ਲ਼ਈ । ਵਿਜੀਲੈਂਸ ਨੇ ਕਿਕੀ ਦੇ ਖਾਤਿਆਂ ਦੀ ਡਿਟੇਲ ਖੰਗਾਲੀ ਅਤੇ ਉਨ੍ਹਾਂ ਦੇ ਕਰੀਬੀਆਂ ਦੀ ਲਿਸਟ ਵੀ ਤਿਆਰ ਕੀਤੀ ਹੈ । ਕੁਸ਼ਲਦੀਪ ਸਿੰਘ ਢਿੱਲੋਂ ਨੇ ਚੋਣ ਕਮਿਸ਼ਨ ਨੂੰ ਦੱਸਿਆ ਸੀ ਕੀ ਉਸ ਦੀ ਆਮਦਨ ਖੇਤੀ ਅਤੇ ਬਿਜਨੈੱਸ ਤੋਂ ਹੁੰਦੀ ਹੈ ।

ਕੁੱਲ ਆਮਦਨ 5,760,000

ਕੁਸ਼ਲਦੀਪ ਸਿੰਘ ਢਿੱਲੋਂ ਨੇ ਕੁੱਲ ਆਮਦਨ 5,760,000 ਦੱਸੀ । ਉਧਰ ਉਨ੍ਹਾਂ ਦੇ ਦੇਨਦਾਰੀਆਂ 34,000,000, ਚੱਲ ਜਾਇਦਾਦ 37,000,000,ਅਚਲ ਜਾਇਦਾਦ 133,000,000 ਅਤੇ ਜਾਇਦਾਦ 171,000,000 ਹੈ। ਵਿਜੀਲੈਂਸ ਨੇ ਕਿਕੀ ਢਿੱਲੋਂ ਦੇ ਪੁਰਾਣੇ ਰਿਕਾਰਡ ਖੰਗਾਲੇ ।