The Khalas Tv Blog Punjab ਵਿਧਾਨ ਸਭਾ ਸੈਸ਼ਨ LIVE : ਵਿਰੋਧੀ ਧਿਰ ਨੇ ਮਚਾਇਆ ਹੰਗਾਮਾ …
Punjab

ਵਿਧਾਨ ਸਭਾ ਸੈਸ਼ਨ LIVE : ਵਿਰੋਧੀ ਧਿਰ ਨੇ ਮਚਾਇਆ ਹੰਗਾਮਾ …

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਬੈਠਕ ਜਦੋਂ ਦੁਬਾਰਾ ਸ਼ੁਰੂ ਹੁੰਦਿਆਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਧ ਸੰਧਵਾ ਨੇ ਕਿਹਾ ਕਿ ਅੱਜ ਤੋਂ  ਵਿਧਾਨ ਸਭਾ ਦਾ ਸੈਸ਼ਨ ਡਿਜੀਟਲ ਹੋਵੇਗਾ। ਪ੍ਰਸ਼ਨ ਕਾਲ ਸ਼ੁਰੂ ਹੋਣਂ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਨੇ ਬਹਿਸ ਸ਼ੁਰੂ ਕਰ ਦਿੱਤੀ। ਐਸਵੀਐਲ ਮਾਮਲੇ ਨੂੰ ਲੈ ਕੇ ਵਿਦਾਨ ਸਭਾ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਕਾਂਗਰਸ ਨੇ ਗਵਰਨਰ ਦੀ ਤਕਰਾਰ ਦਾ ਮੁੱਦਾ ਚੁੱਕਿਆ।

ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਉਹ ਸਵਾਲ ਕਰਦਿਆਂ ਕਿਹਾ ਕਿ ਇਹ ਸੈਸ਼ਨ ਗੈਰਕਾਨੂੰਨੀ ਹੈ ਜਾਂ ਕਾਨੂੰਨੀ। ਬਾਜਵਾ ਨੇ ਕਿਹਾ ਕਿ ਸਰਬ ਸੰਮਤੀ ਨਾਲ  ਪਾਸ ਹੋਏ ਬਿੱਲ ਹਾਲੇ ਤੱਕ ਪੈਡਿੰਗ ਕਿਉਂ ਹਨ?  ਬਾਜਵਾ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਤੁਸੀਂ ਅੱਜ SYL’ਤੇ ਕੋਈ ਬਹਿਸ ਰੱਖੀ ਹੈ?

ਬਾਜਵਾ ਨੇ ਕਿਹਾ ਕਿ ਜੇਕਰ  ਸੈਸ਼ਨ ਗੈਰ ਕਾਨੂੰਨੀ  ਹੈ ਤਾਂ ਸੈਸ਼ਨ ਦਾ  ਮਕਸਦ ਖਤਮ ਹੋ ਜਾਂਦਾ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਨਵਾਂ ਸੈਸ਼ਨ ਬਲਾਉਣਾ ਚਾਹੀਦਾ ਹੈ

ਇਸੇ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਪ੍ਰਤਾਪ ਬਾਵਜਾ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ SYL ‘ਤੇ ਚਰਚਾ ਤੋਂ ਭੱਜ ਰਹੀ ਹੈ। ਚੀਮਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਹੀ SYL ਪੰਜਾਬ ਵਿੱਚ ਆਈ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਕਾਰਨ ਹੀ ਸਿੱਖਾਂ ਦਾ ਕਤਲੇਆਮ ਹੋਇਆ ਹੈ।

ਇਸੇ ਦੌਰਾਨ ਕਾਂਗਰਸ ਦੁਆਰਾ ਸੈਸ਼ਨ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਇਸੇ ਨਾਅਰੇਬਾਜ਼ੀ ਵਿਚਾਲੇ ਪ੍ਰਸ਼ਨ ਕਾਲ ਜਾਰੀ ਹੋਇਆ।

ਪ੍ਰਸ਼ਨ ਕਾਲ ਸ਼ੁਰੂ ਵਿੱਚ ਵੱਖ ਵੱਖ ਵਿਧਾਇਕਾਂ ਨੇ ਸੈਸ਼ਨ ਦੌਰਾਨ ਆਪਣੇ ਆਪਣੇ ਹਲਕਿਆਂ ਦੀਆਂ ਮੰਗਾਂ ਰੱਖੀਆਂ। ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੇ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਅੰਤਰ ਰਾਸ਼ਟਰੀ ਦਿੱਲੀ ਹਵਾਈ ਅੱਡੇ ‘ਤੇ ਸਰਕਾਰ ਬੱਸਾਂ ਬਹੁਤ ਜਲਦ ਯਾਤਰੀਆਂ ਨੂੰ ਨੇੜੇ ਤੋਂ ਮਿਲਣਗੀਆਂ। ਭੁੱਲਰ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਦੇ ਮਾਲਕ 2 ਕਰੋੜ ਰੁਪਏ ਟੈਕਸ ਦਿੰਦੇ ਹਨ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਖੇਡਾਂ ਦੇ ਵਿਕਾਸ ਲਈ ਵਚਨਵੱਧ ਹੈ।

ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੇ ਖੇਡ ਮੰਤਰੀ ਮੀਤ ਹੇਅਰ ਨੂੰ ਸਵਾਲ ਕੀਤਾ ਕਿ ਮਾਈਨਿੰਗ ਵਿੱਚੋਂ 20000 ਕਰੋੜ ਟੀਚਾ ਕਦੋਂ ਪੂਰਾ ਹੋਵੇਗਾ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਪੰਜਾਬ ਸਰਕਾਰ 150 ਪਬਲਿਕ ਮਾਈਨਿੰਗ ਅਤੇ 100 ਤੋਂ ਵੱਧ ਕਮਰਸ਼ੀਅਲ ਮਾਈਨਿੰਗ ਚਲਾਏਗੀ।

ਜ਼ੀਰੋ ਆਵਰ ‘ਚ ਬੋਲਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ SYL ਅਤੇ ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਦਾ ਮੁੱਦਾ ਚੁੱਕਿਆ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਵੱਲੋਂ ਮੁੱਖ ਮੰਤਰੀ ‘ਤੇ ਉਠਾਏ ਸਵਾਲਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ। ਇਸਦੇ ਨਾਲ ਸੰਦੀਪ ਪਾਠਕ ਦੇ SYL ਦੇ ਮੁੱਦੇ ‘ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਬਾਜਵਾ ਨੇ ਉਨ੍ਹਾਂ ਨੂੰ ਰਾਜਸਭਾ ਤੋਂ ਸਸਪੈਂਡ ਕਰਨ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ ਸੰਦੀਪ ਪਾਠਕ ਨੇ ਹਰਿਆਣਾ ਦੇ ਹੱਕ ਵਿੱਚ ਗੱਲ ਕੀਤੀ ਹੈ।

ਸੈਸ਼ਨ ਨੂੰ ਗੈਰਕਾਨੂੰਨੀ ਦੱਸੇ ਜਾਣ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਕਦੇ ਵੀ ਆਪਣਾ ਸੈਸ਼ਨ ਸੱਦਣ ਦਾ ਅਧਿਕਾਰ ਹੈ।  ਰਾਜਪਾਲ ਇਸ ਮਾਮਲੇ ਨੂੰ ਬਿਨ੍ਹਾਂ ਵਜ੍ਹਾ ਤੋਂ ਮੁੱਦਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸਤ ਕਰਨ ਦੀ ਥਾਂ ਵਿਰੋਧੀਆਂ ਨੂੰ ਲੋਕਾਂ ਦਾ ਮੁੱਦੇ ਚੁੱਕਣੇ ਚਾਹੀਦੇ ਹਨ।

ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਆ ਗੇਮਸ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ। ਮਾਨ ਨੇ ਕਿਹਾ ਕਿ ਪੰਜਾਬ ਨੇ ਏਸ਼ੀਆ ਗੇਮਸ ਵਿੱਚ 19 ਮਾਡਲ ਜਿੱਤੇ ਹਨ।  ਪ੍ਰਤਾਪ ਬਾਜਵਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਐਮਪੀ ਵਿਚਾਲੇ ਚੱਲ ਰਹੀ ਤਕਰਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਨਸ਼ੇ ‘ਤੇ ਤਾਂ ਕੈਪਟਨ ਨੇ ਵੀ ਤੁਹਾਡੇ ਖ਼ਿਲਾਫ ਚਿੱਠੀਆਂ ਲਿਖੀਆਂ ਸਨ। ਮਾਨ ਨੇ ਕਿਹਾ ਕਿ ਇਹ ਬਾਜਵਾ ਦਾ ਹੰਕਾਰ ਹੋਲ ਰਿਹਾ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਅਤੇ ਪ੍ਰਤਾਪ ਬਾਜਵਾ ਵਿਚਕਾਰ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ।

Exit mobile version