Punjab

ਪੰਜਾਬ ਦੇ 27 ਸਾਲ ਦੇ ਨੌਜਵਾਨ ਨੇ 6ਵੀਂ ਸਰਕਾਰੀ ਨੌਕਰੀ ਕੀਤੀ ਹਾਸਲ !

ਬਿਉਰੋ ਰਿਪੋਰਟ : ਲੋਕਾਂ ਦੇ ਇੱਕ ਸਰਕਾਰ ਨੌਕਰੀ ਹਾਸਲ ਕਰਨ ਦੇ ਲਈ ਪਸੀਨੇ ਛੁੱਟ ਜਾਂਦੇ ਹਨ ਅਤੇ ਅਰਦਾਸਾਂ ਘੱਟ ਪੈ ਜਾਂਦੀਆਂ ਹਨ । ਪਰ ਮਾਨਸਾ ਦੇ ਇੱਕ ਸ਼ਖਸ਼ ਨੇ ਆਪਣੀ ਮਿਹਨਤ ਨਾਲ 6ਵੀਂ ਸਰਕਾਰੀ ਨੌਕਰੀ ਹਾਸਲ ਕੀਤੀ ਹੈ। ਨੌਜਵਾਨ ਮਨਦੀਪ ਸਿੰਘ ਹੁਣ ਇੱਥੇ ਰੁਕਣ ਦੇ ਮੂਡ ਵਿੱਚ ਨਹੀਂ ਹੈ । ਉਹ ਹੁਣ UPSC ਯਾਨੀ IAS ਦੀ ਤਿਆਰੀ ਕਰ ਰਿਹਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਉਹ ਜ਼ਰੂਰ ਸਫਲ ਹੋਵੇਗਾ ।

ਨੌਜਵਾਨ ਮਨਦੀਪ ਸਿਘ ਨੂੰ ਛੇਵੀਂ ਨੌਕਰੀ ਹੁਣ ਨਾਇਬ ਤਹਿਸੀਲਦਾਰ ਦੀ ਮਿਲੀ ਹੈ। ਇਸ ਤੋਂ ਪਹਿਲਾਂ ਉਸ ਨੇ ਪਟਵਾਰੀ,ਟੈਕਨੀਕਲ ਅਸਿਸਟੈਂਟ (ਵੇਅਰ ਹਾਉਸ),ਬੈਂਕ ਮੈਨੇਜਰ (ਕੌਆਪਰੇਟਿਵ ਬੈਂਕ,ਅਸਿਸਟੈਂਡ ਕਮਾਂਡਰ (CACF),ਐਕਸਾਇਜ਼ ਇੰਸਪੈਕਟਰ (ਜਲੰਧਰ) ਦੇ ਅਹੁਦੇ ‘ਤੇ ਨੌਕਰੀ ਕਰ ਕੀਤੀ ਸੀ। ਪ੍ਰੀਖਿਆ ਦਿੰਦੇ ਹੋਏ ਉਹ ਤਰਕੀ ਕਰਦਾ ਰਿਹਾ ਅਤੇ ਹੁਣ ਉਹ IAS ਬਣਨਾ ਚਾਹੁੰਦਾ ਹੈ।

ਮਨਦੀਪ ਸਿੰਘ ਨੇ ਦਸਵੀਂ ਸੈਂਟ ਜੇਵੀਅਰ ਸਕੂਲ ਮਾਨਸਾ ਤੋਂ ਕੀਤੀ,12ਵੀਂ ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ,ਖਾਲਸਾ ਕਾਲਜ ਅੰਮ੍ਰਿਤਸਰ ਤੋਂ BSE ਐਗਰੀਕਲਚਰ ਅਤੇ ਰਾਜ ਮਲਹੌਤਰਾ ਚੰਡੀਗੜ੍ਹ ਤੋਂ ਕੋਚਿੰਗ ਹਾਸਲ ਕੀਤੀ । 27 ਸਾਲ ਦੇ ਮਨਦੀਪ ਸਿੰਘ ਨੇ ਪਹਿਲੀ ਨੌਕਰੀ ਤੋਂ ਲੈਕੇ ਛੇਵੀਂ ਨੌਕਰੀ ਮਿਲਣ ਤੱਕ ਆਪਣੀ ਕਰੜੀ ਮਿਹਨਤ ਨੂੰ ਜਾਰੀ ਰੱਖਿਆ। ਮਨਦੀਪ ਸਿੰਘ ਨੇ ਦੱਸਿਆ ਕਿ ਇਸ ਦੀ ਸਫਲਤਾਂ ਨੂੰ ਹਾਸਲ ਕਰਨ ਦੇ ਲਈ 30 ਤੋਂ 35 ਵਾਰ ਅਸਫਲ ਵੀ ਹੋਣਾ ਪਿਆ । ਪਰ ਫਿਰ ਵੀ ਉਨ੍ਹਾਂ ਨੇ ਆਪਣੀ ਹਿੰਮਤ ਨਹੀਂ ਛੱਡੀ ਮਿਹਨਤ ਜਾਰੀ ਰੱਖੀ ਅਤੇ ਕਦੇ ਹਾਰ ਨਹੀਂ ਮੰਨੀ । ਹੁਣ UPSE ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ।

ਮਾਪੇ ਪੁੱਤਰ ਦੀ ਕਾਮਯਾਬੀ ਤੋਂ ਖੁਸ਼

ਮਨਦੀਪ ਸਿੰਘ ਦੇ ਮਾਪਿਆਂ ਨੇ ਕਿਹਾ ਉਨ੍ਹਾਂ ਦੇ ਪੁੱਤਰ ਦੀ ਲਗਨ ਦੇ ਚੱਲ ਦੇ ਹੀ ਅੱਜ ਉਸ ਨੇ ਨਾਇਬ ਤਹਿਸੀਲਦਾਰ ਦੀ ਨੌਕਰੀ ਹਾਸਲ ਕੀਤੀ ਹੈ । ਅੱਗੇ ਵੀ ਪੁੱਤਰ ਮਿਹਨਤ ਕਰਦਾ ਰਹੇਗਾ। ਉਨ੍ਹਾਂ ਨੂੰ ਕਾਮਯਾਬੀ ਜ਼ਰੂਰ ਮਿਲੇਗੀ । ਉਧਰ ਉਨ੍ਹਾਂ ਨੇ ਨੌਵਵਾਨਾਂ ਨੂੰ ਬੇਨਤੀ ਕੀਤੀ ਹੈ ਵਿਦੇਸ਼ ਜਾਣ ਦੀ ਥਾਂ ਦੇਸ਼ ਵਿੱਚ ਰਹਿਕੇ ਚੰਗੀ ਪੜਾਈ ਕਰਨ ।