Punjab

ਵਿਧਾਨ ਸਭਾ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੇ ਮਾਰਚ ‘ਚ ਹੋਣ ਵਾਲੇ ਸੈਸ਼ਨ ਕਾਰਨ ਵਿਧਾਨ ਸਭਾ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕੰਮ-ਕਾਰ ‘ਚ ਕੋਈ ਖਲਲ ਨਾ ਪਵੇ। ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਨੂੰ ਬਹੁਤ ਜ਼ਰੂਰੀ ਛੁੱਟੀ ਚਾਹੀਦੀ ਹੈ ਤਾਂ ਉਹ ਸਮਰੱਥ ਅਧਿਕਾਰੀ ਤੋਂ ਪ੍ਰਵਾਨ ਕਰਵਾ ਸਕਦੇ ਹਨ। ਪੱਤਰ ਵਿੱਚ ਛੁੱਟੀ ਮਨਜ਼ੂਰ ਕਰਨ ਵਾਲਾ ਸਮਰੱਥ ਅਧਿਕਾਰੀ ਛੁੱਟੀ ਉੱਤੇ ਜਾਣ ਵਾਲੇ ਅਧਿਕਾਰੀ ਦੀ ਛੁੱਟੀ ਦੌਰਾਨ ਉਸ ਨਾਲ ਸਬੰਧਿਤ ਕੰਮ ਕਾਜ ਨਜਿੱਠਣ ਲਈ ਕੋਈ ਹੋਰ ਉਪਰਾਲੇ ਦਾ ਪ੍ਰਬੰਧ ਕਰਨ ਬਾਰੇ ਵੀ ਕਿਹਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਦਾ ਇਜਲਾਸ 17, 21 ਅਤੇ 22 ਮਾਰਚ ਨੂੰ ਹੋਵੇਗਾ।