Punjab

ਨਵੇਂ ਮੁੱਖ ਮੰਤਰੀ ਨੂੰ ਅਰਾਮ ਦੀ ਲੋੜ ਨਹੀਂ, ਤੁਰੰਤ ਸਾਂਭ ਲਈ ਹੈ ਕੰਮ ਦੀ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਗਵੰਤ ਸਿੰਘ ਮਾਨ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਭਗਵੰਤ ਮਾਨ ਨੂੰ ਇਸ ਤੋਂ ਪਹਿਲਾਂ ਗਾਰਡ ਆਫ਼ ਆਨਰ ਮਿਲਿਆ। ਭਗਵੰਤ ਮਾਨ ਨੇ ਸਹੁੰ ਚੁੱਕਣ ਵਾਲੇ ਦਿਨ ਹੀ ਖਟਕੜ ਕਲਾਂ ਤੋਂ ਸਕੱਤਰੇਤ ਵਿਖੇ ਆ ਕੇ ਕਾਰਜਭਾਰ ਸੰਭਾਲਿਆ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲੱਗੀਆਂ ਨਜ਼ਰ ਆਈਆਂ। ਭਗਵੰਤ ਮਾਨ ਦੇ ਚੀਫ਼ ਪ੍ਰਿੰਸੀਪਲ ਸੈਕਟਰੀ ਏ ਵੇਣੂ ਪ੍ਰਸਾਦ ਨੇ ਇਹ ਪੂਰੀ ਕਾਰਵਾਈ ਨੂੰ ਸਿਰੇ ਚੜਾਇਆ ਹੈ। ਭਗਵੰਤ ਮਾਨ ਨੇ ਅੱਜ 18ਵੇਂ ਮੁੱਖ ਮੰਤਰੀ ਵਜੋਂ ਸੂਬੇ ਦੀ ਵਾਗਡੋਰ ਸੰਭਾਲੀ ਲਈ ਹੈ।