‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਢਾਬਿਆਂ, ਰੈਸਟੋਰੇਟਾਂ ਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਉੱਤੇ ਇਹ ਚੀਜਾਂ ਬਣਾਉਣ ਵਾਲੇ ਕਰਿੰਦਿਆਂ ਦੀਆਂ ਲਾਪਰਵਾਹੀਆਂ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਹਨ। ਪਿਛਲੇ ਦਿਨੀਂ ਤੰਦੂਰ ਵਿੱਚ ਰੋਟੀ ਉੱਤੇ ਥੁੱਕ ਲਗਾ ਕੇ ਪਕਾਉਣ ਵਾਲਾ ਇਕ ਮੇਰਠ ਦਾ ਰਹਿਣ ਵਾਲਾ ਰਸੋਈਆ ਫੜਿਆ ਵੀ ਗਿਆ ਸੀ, ਜਿਸਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਉਸ ਵੇਲੇ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ।
ਇਸ ਤੋਂ ਬਾਅਦ ਵੀ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਲੋਕਾਂ ਦੀ ਸਿਹਤ ਨਾਲ ਮਜਾਕ ਕਰਨ ਬਰਾਬਰ ਹਨ। ਕਈ ਵਾਰ ਅਜਿਹੀਆਂ ਘਟਨਾਵਾਂ ਉੱਤੇ ਕਾਰਵਾਈ ਹੋ ਜਾਂਦੀ ਹੈ ਤੇ ਕਈ ਵਾਰ ਉਹ ਥਾਂ ਹੀ ਨਹੀਂ ਮਿਲਦੀ ਜਿੱਥੇ ਇਹੋ ਜਿਹੇ ਗੰਦੇ ਕਾਰੇ ਕੀਤੇ ਜਾਂਦੇ ਹਨ।
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਜਿਸਨੇ ਵੀ ਇਹ ਵੀਡੀਓ ਦੇਖੀ ਹੈ, ਉਸਨੂੰ ਇਕ ਵਾਰ ਤਾ ਇਹ ਜ਼ਰੂਰ ਲੱਗਿਆ ਹੈ ਕਿ ਕਿਤੇ ਖਾਣ ਵਾਲੀ ਇਹ ਚੀਜ ਉਸਦੇ ਗਲੇ ਥੱਲੇ ਤਾਂ ਨਹੀਂ ਭੁੱਲ ਭੁਲੇਖੇ ਉਤਰ ਗਈ। ਵੀਡੀਓ ਵਿੱਚ ਇਕ ਵਿਅਕਤੀ ਰਸ ਬਣਾ ਕੇ ਪੈਕ ਕਰਨ ਵੇਲੇ ਬੇਕਰੀ ਦੀ ਰਸੋਈ ਵਿੱਚ ਬੈਠਾ ਰਸ ਦੇ ਟੁਕੜਿਆਂ ਨੂੰ ਥੁੱਕ ਲਗਾ ਕੇ ਤੇ ਕਦੀ ਪੈਰਾਂ ਨਾਲ ਮਸਲ ਕੇ ਲਿਫਾਫੇ ਵਿੱਚ ਪਾ ਰਿਹਾ।
ਇਸਨੂੰ ਕੋਈ ਦੂਜਾ ਵਿਅਕਤੀ ਮੋਬਾਇਲ ਉੱਤੇ ਸ਼ੂਟ ਵੀ ਕਰ ਰਿਹਾ ਹੈ। ਵੀਡੀਓ ਵਿਚ ਇਹ ਸਖਸ਼ ਇਖ ਵਾਰ ਨਹੀਂ ਕਈ ਵਾਰ ਅਜਿਹਾ ਕਰ ਰਿਹਾ ਹੈ ਕਿ ਉਸਨੇ ਰਸ ਦੇ ਟੁਕੜਿਆਂ ਨੂੰ ਥੁੱਕ ਲਗਾ ਲਗਾ ਕੇ ਲਿਫਾਫੇ ਵਿੱਚ ਪੈਕ ਕੀਤਾ ਹੈ।
https://www.instagram.com/p/CT7M6W0Ddlc/?utm_source=ig_embed&utm_campaign=embed_video_watch_again
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਲੋਕਾਂ ਵਲੋਂ ਭੰਡਿਆ ਜਾ ਰਿਹਾ ਹੈ ਤੇ ਲੋਕ ਇਸ ਵਿਅਕਤੀ ਨੂੰ ਅਜਿਹਾ ਕਰਨ ਉਤੇ ਲਾਹਨਤਾਂ ਵੀ ਪਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਵਿਅਕਤੀ ਨੂੰ ਉਸ ਵੇਲੇ ਆਪਣੀ ਗੰਦੀ ਹਰਕਤ ਦਾ ਭੋਰਾ ਵੀ ਅਫਸੋਸ ਨਹੀਂ ਹੋ ਰਿਹਾ ਹੈ।
ਉੱਧਰ, ਇਸ ਮਾਮਲੇ ਦੀ ਗੰਭੀਰਤਾ ਸਮਝਦਿਆਂ ਅਦਾਕਾਰਾ ਰਵੀਨਾ ਟੰਡਨ ਵੀ ਇਸਦੀ ਵੀਡੀਓ ਸ਼ੇਅਰ ਕੀਤੀ ਹੈ। ਇਸਦੇ ਨਾਲ ਉਨ੍ਹਾਂ ਲਿਖਿਆ ਹੈ ਕਿ ਉਮੀਦ ਹੈ ਕਿ ਇਹ ਫੜੇ ਜਾਣਗੇ। ਤੇ ਸਦਾ ਲਈ ਜੇਲ੍ਹ ਭੇਜੇ ਜਾਣਗੇ।
ਫਿਲਹਾਲ ਬੇਕਰੀ ਦੀ ਲੋਕੇਸ਼ਨ ਦੀ ਜਾਣਕਾਰੀ ਨਹੀਂ ਹੈ।ਫੜ੍ਹੇ ਜਾਣ ਤੋਂ ਬਾਅਦ ਇਹ ਸਖਸ਼ ਜੋ ਮਰਜੀ ਕਹੇ, ਪਰ ਇਸ ਵਿਅਕਤੀ ਵੱਲੋਂ ਕੀਤੀ ਕਰਤੂਤ ਕਿਸੇ ਵੀ ਕੀਮਤ ਉੱਤੇ ਬਖਸ਼ਣਯੋਗ ਨਹੀਂ ਹੈ।