India International

ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕਰਨੀ ਪੈ ਗਈ ਇਨ੍ਹਾਂ ਦੋ ਭੈਣਾਂ ਦੀ ਉਮਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਪਾਨ ਦੀਆਂ ਰਹਿਣ ਵਾਲੀਆਂ ਦੋ ਦੁਨੀਆਂ ਦੀਆਂ ਸਭ ਤੋਂ ਬਜੁਰਗ ਭੈਣਾਂ ਨੇ ਵੱਖਰਾ ਰਿਕਾਰਡ ਬਣਾਇਆ ਹੈ। ਇਨ੍ਹਾਂ ਦੀ ਉਮਰ 107 ਸਾਲ ਤੋਂ 300 ਦਿਨ ਜਿਆਦਾ ਹੈ। ਇਹ ਦੋਵੇਂ ਜੋੜੀਆਂ ਲੱਗਦੀਆਂ ਹਨ।ਉਮੇਨਾ ਸੁਮੀਆਨਾ ਤੇ ਕਾਮੇ ਕੋਦਾਮਾ ਨਾਂ ਦੀਆਂ ਇਹ ਦੋ ਬਜੁਰਗ ਔਰਤਾਂ ਨੇ ਜਵਾਨ ਦੀਆਂ ਹੀ ਇਕੋ ਜਿਹੀਆਂ ਦਿਖਣ ਵਾਲੀਆਂ ਭੈਣਾਂ ਨਰਿਤਾ ਤੇ ਜਿਨ ਕੈਨੀ ਦਾ 21 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ।

ਜਾਣਕਾਰੀ ਮੁਤਾਬਿਕ ਉਮੇਨੋ ਤੇ ਕਾਮੇ ਦਾ ਜਨਮ 5 ਨਵੰਬਰ 1913 ਨੂੰ ਹੋਇਆ ਸੀ।ਇਹ ਦੋਵੇਂ ਜਪਾਨ ਵਿੱਚ ਹੀ ਵੱਖੋ ਵੱਖਰੇ ਕੇਅਰ ਹੋਮ ਵਿੱਚ ਰਹਿੰਦੀਆਂ ਹਨ। ਰਿਕਾਰਡ ਦੇ ਸਰਟੀਫਿਕੇਟ ਵੀ ਇਨ੍ਹਾਂ ਨੂੰ ਖੁਦ ਜਾ ਕੇ ਦਿੱਤੇ ਗਏ ਹਨ।ਜ਼ਕਰਯੋਗ ਹੈ ਕਿ ਉਮੇਨੋ ਦੇ ਚਾਰ ਤੇ ਕਾਮੇ ਦੇ ਤਿੰਨ ਨਿਆਣੇ ਹਨ।ਗਿਨੀਜ ਦੇ ਮੁਤਾਬਿਕ ਦੁਨੀਆ ਦੀ ਸਭ ਤੋਂ ਉਮਰਦਰਾਜ ਰਿਕਾਰਡ ਜਪਾਨ ਦੀ ਹੀ 118 ਸਾਲ ਦੀ ਕਨੇ ਤਨਾਕਾ ਦੇ ਨਾਂ ਹੈ।