Punjab

ਜਦੋਂ ਚਾਹ ਦਾ ਘੁੱਟ ਭਰਕੇ ਸੀਐੱਮ ਚੰਨੀ ਨੇ ਕਿਹਾ, ਅਰਜ਼ ਕੀਤਾ ਏ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੈਰੀਟੇਜ ਸਟ੍ਰੀਟ ਵਿੱਚ ਗਿਆਨੀ ਟੀ-ਸਟਾਲ ਉੱਤੇ ਚਾਹ ਦੀਆਂ ਚੁਸਕੀਆਂ ਲਈਆਂ। ਇਸ ਮੌਕੇ ਉਨ੍ਹਾਂ ਨਾਲ ਦੋਵੇਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਨਾਲ ਸਨ। ਚੰਨੀ ਨੇ ਗਿਆਨੀ ਦੀਆਂ ਕਚੌਰੀਆਂ ਦਾ ਸਵਾਦ ਵੀ ਲਿਆ। ਮੁੱਖ ਮੰਤਰੀ ਰੌਂਅ ਵਿੱਚ ਤੇ ਉਨ੍ਹਾਂ ਨੇ ਸਿੱਧੂ ਦੇ ਅੰਦਾਜ ਵਾਂਗ ਸ਼ੇਅਰੋ ਸ਼ਾਇਰੀ ਦੀ ਝੜੀ ਵੀ ਲਗਾ ਦਿੱਤੀ। ਚੰਨੀ ਤੇ ਟੀਮ ਨੇ ਆਮ ਲੋਕਾਂ ਨਾਲ ਸੈਲਫੀਆਂ ਵੀ ਲਈਆਂ।