Punjab

ਬੇਅਦਬੀ ਗੋਲੀਕਾਂਡ ਦੇ ਪੀੜਥ ਸੁਖਰਾਜ ਦਾ ਮਾਨ ਸਰਕਾਰ ‘ਤੇ ਗੰਭੀਰ ਇਲਜ਼ਾਮ !

ਬਿਉਰੋ ਰਿਪੋਰਟ – ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਸੁਖਰਾਜ ਸਿੰਘ ਨੇ ਮਾਨ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਸੂਬਾ ਸਰਕਾਰ ਦੀ ਕਮਜ਼ੋਰ ਪੈਰਵੀ ਦੀ ਵਜ੍ਹਾ ਕਰਕੇ ਮੁਕਦਮਾ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਟਰਾਂਸਫਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਸੂਬਾ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣੀ ਚਾਹੀਦੀ ਸੀ। ਪਰ ਹੁਣ ਤੱਕ ਮਾਨ ਸਰਕਾਰ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਹੈ, ਜਦਕਿ ਇਹ ਫੈਸਲਾ ਵੋਟਿੰਗ ਤੋਂ ਇੱਕ ਦਿਨ ਬਾਅਦ ਆਇਆ ਸੀ। ਸਰਕਾਰ ਹੁਣ ਇਸ ਫੈਸਲੇ ਦੇ ਖਿਲਾਫ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰੇ ਤਾਂ ਕਿ ਮੁਕਦਮਾ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਨਾ ਹੋ ਸਕੇ।

ਪੀੜਤ ਸੁਖਰਾਜ ਸਿੰਘ ਨੇ ਕਿਹਾ ਅਦਾਲਤ ਨੇ ਸਿਰਫ਼ ਮੁਲਜ਼ਮ ਦੀ ਗੱਲ ਸੁਣ ਕੇ ਫਰੀਦਕੋਟ ਤੋਂ ਚੰਡੀਗੜ੍ਹ ਮੁਕੱਦਮਾ ਸ਼ਿਫਟ ਕਰ ਦਿੱਤਾ ਜਦਕਿ ਗੋਲੀਕਾਂਡ ਕੇਸ ਵਿੱਚ 100 ਤੋਂ ਵੱਧ ਗਵਾਹ ਹਨ, ਜੋ ਫਰੀਦਕੋਟ ਦੇ ਨਾਲ ਸਬੰਧਤ ਹਨ, ਇਹ ਗਵਾਹ ਕਿਵੇਂ ਚੰਡੀਗੜ੍ਹ ਆਉਣਗੇ।

ਸੁਖਰਾਜ ਸਿੰਘ ਨੇ ਕਿਹਾ ਉਨ੍ਹਾਂ ਨੇ ਕਮਜ਼ੋਰ ਪੈਰਵੀ ਦੀ ਗੱਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਸਾਹਮਣੇ ਵੀ ਰੱਖੀ ਸੀ ਪਰ ਸਰਕਾਰ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ। 14 ਅਕਤੂਬਰ 2015 ਵਿੱਚ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਸਿੱਖ ਸੰਗਤ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੀ ਸੀ ਪਰ ਉਨ੍ਹਾਂ ਤੇ ਪੁਲਿਸ ਵੱਲੋਂ ਗੋਲੀਆਂ ਚਲਾਉਣ ਦਾ ਇਲਜ਼ਾਮ ਸੀ।

ਇਹ ਵੀ ਪੜ੍ਹੋ –  ਕੇਜਰੀਵਾਲ ਨੂੰ ਵੱਡੀ ਰਾਹਤ! ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਜ਼ਮਾਨਤ ਕੀਤੀ ਮਨਜ਼ੂਰ