‘ਦ ਖ਼ਾਲਸ ਬਿਊਰੋ : ਪ੍ਰਸਿਧ ਅਭਿਨੇਤਾ ਦੀਪ ਸਿੱਧੂ ਦੀ ਅਚਾਨਕ ਮੌ ਤ ਨਾਲ ਜਿਥੇ ਉਹਨਾਂ ਦਾ ਪ੍ਰਸ਼ੰਸਕਾਂ ਨੂੰ ਸਦ ਮਾ ਲਗਾ ਹੈ,ਉਥੇ ਰਾਜਨੀਤਕ ਤੇ ਕਿਸਾਨੀ ਮੌਰਚੇ ਨਾਲ ਜੁੜੀਆਂ ਤੇ ਹੋਰ ਸ਼ਖਸੀਅਤਾਂ ਨੇ ਵੀ ਡੂੰ ਘੇ ਦੁੱ ਖ ਦਾ ਪ੍ਰਗਟਾਵਾ ਕੀਤਾ ਹੈ।
ਕਿਸਾਨੀ ਸੰਘ ਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਡਾ.ਸਵੈਮਾਣ ਨੇ ਸਿੱਧੂ ਦੀ ਮੌ ਤ ਬਹੁਤ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਹੈ ਕਿ ਸਿੱਧੂ ਦਾ ਮੌ ਤ ਨਾਲ ਅਸੀਂ ਇੱਕ ਭਾਵੀ ਨੇਤਾ ਗੁਆ ਲਿਆ ਹੈ।ਦੀਪ ਸਿੱਧੂ ਇੱਕ ਨਾ ਭੁੱਲ ਹੋਣ ਵਾਲੀ ਸ਼ਖਸੀਅਤ ਹੈ। ਸਿੱਧੂ ਦੀ ਬੇਵਕਤੀ ਮੌ ਤ ਕਾਰਣ ਉਹਨਾਂ ਆਪਣਾ ਅੱਜ ਦੀ ਟਰੈਕਟਰ ਯਾਤਰਾ ਵੀ ਰੱਦ ਕਰ ਦਿੱਤੀ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਿੱਧੂ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਕਿਹਾ ਹੈ ਕਿ ਦੀਪ ਸਿੱਧੂ ਜਿਹੇ ਨੌਜਵਾਨ ਦਾ ਜਾਣਾ ਮੰਦਭਾਗਾ ਹੈ। ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਬੇਰਾ ਨੇ ਵੀ ਆਪਣੇ ਸੋਸ਼ਲ ਮੀਡਿਆ ਤੇ ਸ਼ੋ ਕ ਸੰਦੇਸ਼ ਜਾਰੀ ਕੀਤਾ ਹੈ।
ਇਹਨਾਂ ਤੋਂ ਇਲਾਵਾ ਸੰਯੁਕਤ ਕਿਸਾਨ ਮੌਰਚੇ ਨੇ ਵੀ ਸਿੱਧੂ ਦੀ ਬੇਵਕਤੀ ਮੌ ਤ ਤੇ ਦੁੱ ਖ ਦਾ ਪ੍ਰਗਟਾਵਾ ਕੀਤਾ ਹੈ।
ਦੀਪ ਸਿੱਧੂ ਸਿਰਫ ਦੇਸ਼ ਵਿੱਚ ਹੀ ਨਹੀਂ ਸਗੋਂ ਬਾਹਰ ਵਿਦੇਸ਼ਾਂ ਵਿੱਚ ਵੀ ਹਰਮਨ ਪਿਆਰੇ ਸੀ ।ਇਸ ਲਈ ਉਹਨਾਂ ਦੀ ਮੌ ਤ ਤੇ ਟੋਰਾਂਟੋ,ਕੈਨੇਡਾ ਵਿਚ ਸਿੱਖ ਭਾਈਚਾਰੇ ਵੱਲੋਂ ਸ਼ਰਧਾਂ ਜਲੀ ਭੇਂਟ ਕੀਤੀ ਗਈ ਤੇ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਥਕ ਫ਼ਰੰਟ ਦੇ ਕਨਵੀਨਰ ਸੁਖਦੇਵ ਸਿੰਘ ਭੌਰ ਨੇ ਦੀਪ ਸਿੱਧੂ ਦੀ ਮੌ ਤ ਨੂੰ ਦੁੱਖਦਾਈ ਵਿਛੋੜਾ ਤੇ ਪੰਜਾਬ ਦੀ ਸਿਆਸਤ ਵਿੱਚ ਉੱਭਰ ਰਹੀਆਂ ਨੌਜਵਾਨ ਸੰਭਾਵਨਾਵਾਂ ਲਈ ਬਹੁਤ ਵੱਡਾ ਘਾਟਾ ਦਸਿਆ ਹੈ।ਇਸ ਤੋਂ ਇਲਾਵਾ ਭਗਵੰਤ ਮਾਨ,ਬਿਕਰਮ ਸਿੰਘ ਮਜੀਠੀਆ,ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਲੀਡਰਾਂ ਨੇ ਦੁੱ ਖ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੀ ਅਕਾਲ ਤੱਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕਿਸਾਨ ਸੰਘਰਸ਼ ਨੂੰ ਨਿੱਗਰ ਵਿਚਾਰਾਂ ਨਾਲ ਆਪਣਾ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦੇ ਬੇਵਕਤੀ ਚਲਾਣੇ ਦਾ ਦੁੱ ਖ ਹੈ।ਵਾਹਿਗੁਰੂ ਜੀ ਇੰਨ੍ਹਾਂ ਨੂੰ ਅਪਣੇ ਚਰਨਾ ਵਿਚ ਨਿਵਾਸ ਬਖਸ਼ਣ।
ਪੰਜਾਬ ਦੀ ਫਿਲਮ ਇੰਡਸਟਰੀ ਵੀ ਸਿੱਧੂ ਦੀ ਇਸ ਬੇਵਕਤੀ ਮੌ ਤ ਤੇ ਸ ਦਮੇ ਵਿੱਚ ਹੈ। ਤਰਸੇਮ ਜੱਸੜ,ਰਣਜੀਤ ਬਾਵਾ,ਐਮੀ ਵਿਰਕ,ਗੁਰਦਾਸ ਮਾਨ,ਸਿੱਧੂ ਮੂਸੇ ਵਾਲਾ,ਕਰਨ ਔਜਲਾ,ਸੁਖਸ਼ਿੰਦਰ ਸ਼ਿੰਦਾ ਤੇ ਹੋਰ ਕਈ ਕਲਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।