ਬਿਉਰੋ ਰਿਪੋਰਟ : ਉੱਤਰਾਖੰਡ ਦੇ ਇਤਿਹਾਸਕ ਗੁਰਦੁਆਰਾ ਨਾਨਕਮੱਤਾ ਸਾਹਿਬ ਵਿੱਚ ਭਿਆਨਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਕਾਰਸੇਵਾ ਮੁੱਖੀ ਸੇਵਾਦਾਰ ਬਾਬਾ ਤਰਸੇਮ ਸਿੰਘ ‘ਤੇ ਸਵੇਰੇ 2 ਅਣਪਛਾਤੇ ਲੋਕਾਂ ਨੇ ਗੋਲੀਆਂ ਚੱਲਾ ਕੇ ਕਤਲ ਕਰ ਦਿੱਤਾ । ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਆਏ ਸਨ । ਇਸ ਤੋਂ ਬਾਅਦ ਗੰਭੀਰ ਹਾਲਤ ਬਾਬਾ ਤਰਸੇਮ ਸਿੰਘ ਖਟੀਮਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਘਟਨਾ ਦੇ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ । ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਇਆ ਹਨ ।
ਉਧਰ ਉਧਮ ਸਿੰਘ ਨਗਰ ਦੇ SSP ਮੰਜੂਨਾਥ ਟੀਸੀ ਵੀ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਹਨ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ । DGP ਲਾਅ ਐਂਡ ਆਰਡਰ ਏਪੀ ਅੰਸ਼ੁਮਨ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਆਏ 2 ਹਮਲਾਵਰਾਂ ਨੇ ਸਵੇਰੇ ਕਰੀਬ ਸਾਢੇ 6 ਵਜੇ ਡੇਰੇ ਦੇ ਅੰਦਰ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਮੁੱਖ ਬਾਬਾ ਤਰਸੇਮ ਸਿੰਘ ‘ਤੇ ਗੋਲੀਆਂ ਚਲਾਈਆਂ । ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਫੜਨ ਲਈ ਸਪੈਸ਼ਲ ਟਾਸਕ ਫੋਰਸ ਦੇ ਨਾਲ ਕਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਹਨ । ਕਤਲ ਦੀ ਜਾਂਚ ਲਈ ਸਪੈਸ਼ਲ SIT ਦਾ ਗਠਨ ਕੀਤਾ ਜਾ ਰਿਹਾ ਹੈ ।
ਪੁਲਿਸ ਨੇ ਕਤਲ ਕਰਕੇ ਫਰਾਰ ਹੋਣ ਵਾਲੇ 2 ਲੋਕਾਂ ਦੀ ਸੀਸੀਟੀਵੀ ਤਸਵੀਰ ਵੀ ਸਾਂਝੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਨੇ ਪੂਰੀ ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਕਿਉਂਕਿ ਜਿਸ ਵੇਲੇ ਕਾਰ ਸੇਵਾ ਮੁੱਖੀ ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰੀਆਂ ਗਇਆਂ ਹਨ ਉਹ ਸਵੇਰ ਦੀ ਸੈਰ ਕਰ ਰਹੇ ਸਨ । ਯਾਨੀ ਕਾਤਲਾਂ ਨੂੰ ਪਤਾ ਸੀ ਕਿ ਉਹ ਕਿੰਨੇ ਵਜੇ ਸੈਰ ਕਰਦੇ ਹਨ । ਸਵੇਰ ਦਾ ਮਾਹੌਲ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਇਹ ਹੀ ਮੌਕਾ ਚੁਣਿਆ । ਕੀ ਬਾਬਾ ਤਰਸੇਮ ਸਿੰਘ ਨੂੰ ਕਿਸੇ ਤਰ੍ਹਾਂ ਦੀ ਧਮਕੀ ਮਿਲ ਰਹੀ ਸੀ ? ਪੁਲਿਸ ਇਸ ਦੇ ਲਈ ਡੇਰੇ ਨਾਲ ਜੁੜੇ ਸਾਥੀਆਂ ਅਤੇ ਪਰਿਵਾਰ ਤੋਂ ਪੁੱਛ-ਗਿੱਛ ਕਰ ਰਹੀ ਹੈ। ਪਰ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਿਕ ਬਾਬਾ ਤਰਸੇਮ ਸਿੰਘ ਨੇ ਫਰਵਰੀ ਦੇ ਮਹੀਨੇ ਇੱਕ ਪੋਸਟ ਪਾਕੇ ਜਾਣਕਾਰੀ ਦਿੱਤੀ ਸੀ ਕਿ ਕੁਝ ਲੋਕ ਉਨ੍ਹਾਂ ਵੱਲੋਂ ਸੇਵਾ ਨਿਭਾਉਣ ਨੂੰ ਲੈਕੇ ਖੁਸ਼ ਨਹੀਂ ਹਨ,ਉਹ ਵਾਰ-ਵਾਰ ਧਮਕੀ ਦੇ ਹਨ । ਪੁਲਿਸ ਮੰਨ ਕੇ ਚੱਲ ਰਹੀ ਹੈ ਇਸੇ ਵਜ੍ਹਾ ਨਾਲ ਬਾਬਾ ਤਰਸੇਮ ਸਿੰਘ ਨੂੰ ਟਾਰਗੇਟ ਕੀਤਾ ਗਿਆ ਹੋ ਸਕਦਾ ਹੈ ।
ਸ਼ਹੀਦ ਉਧਮ ਸਿੰਘ ਨਗਰ ਵਿੱਚ ਹੀ ਨਾਨਕਮੱਤਾ ਗੁਰਦੁਆਰਾ ਹੈ,ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਇਸ ਇਲਾਕੇ ਵਿੱਚ ਰਹਿੰਦੀ ਹੈ ਇਸ ਨੂੰ ਮਿਨੀ ਪੰਜਾਬ ਵੀ ਕਿਹਾ ਜਾਂਦਾ ਹੈ ।