India

ਹਲਦਵਾਨੀ ‘ਚ ਜ਼ਬਰਦਸਤ ਹਿੰਸਾ ‘ਚ 4 ਦੀ ਮੌਤ ! ਦੰਗਾ ਕਰਨ ਵਾਲੇ ਨੂੰ ਗੋਲੀ ਮਾਰਨ ਦੇ ਹੁਕਮ,ਹੁਣ ਤੱਕ 4 ਦੀ ਮੌਤ

ਬਿਉਰੋ ਰਿਪੋਰਟ : ਉਤਰਾਖੰਡ ਦੇ ਹਲਦਵਾਨੀ ਵਿੱਚ ਜ਼ਬਰਦਸਤ ਹਿੰਸਾ ਹੋ ਰਹੀ ਹੈ । ਨਗਰ ਨਿਗਮ ਨੇ ਸ਼ਹਿਰ ਵਿੱਚ ਗੈਰ ਕਾਨੂੰਨੀ ਮਦਰਸੇ ਨੂੰ ਵੀਰਵਾਰ 8 ਫਰਵਰੀ ਨੂੰ ਬੁਲਡੋਜਰ ਦੇ ਨਾਲ ਢਾਅ ਦਿੱਤਾ ਸੀ । ਦੱਸਿਆ ਜਾ ਰਿਹਾ ਹੈ ਕਿ ਇੱਥੇ ਨਮਾਜ਼ ਪੜਨ ਦੇ ਲਈ ਇੱਕ ਗੈਰ ਕਾਨੂੰਨੀ ਬਿਲਡਿੰਗ ਬਣਾਈ ਗਈ ਸੀ, ਜਿਸ ਨੂੰ ਢਾਅ ਦਿੱਤਾ ਗਿਆ । ਗੁੱਸੇ ਵਿੱਚ ਕੁਝ ਲੋਕਾਂ ਨੇ ਨਿਗਮ ਦੀ ਟੀਮ ‘ਤੇ ਹਮਲਾ ਕਰ ਦਿੱਤਾ । ਜਿਸ ਤੋਂ ਬਾਅਦ ਕੁਝ ਲੋਕਾਂ ਨੇ ਬਨਭੂਲਪੁਰ ਥਾਣੇ ਦੇ ਚਾਰੋ ਪਾਸੇ ਤੋਂ ਘੇਰਾ ਪਾ ਲਿਆ ਅਤੇ ਜ਼ਬਰਦਸਤ ਪਥਰਾਅ ਕੀਤਾ । ਕਈ ਗੱਡੀਆਂ ਨੂੰ ਸਾੜ ਦਿੱਤਾ ਗਿਆ,ਟਰਾਂਸਫਾਰਮ ਵਿੱਚ ਅੱਗ ਲਾ ਦਿੱਤੀ ਗਈ,ਜਿਸ ਦੀ ਵਜ੍ਹਾ ਕਰਕੇ ਇਲ਼ਾਕੇ ਵਿੱਚ ਬਿਜਲੀ ਠੱਪ ਹੋ ਗਈ ਹੈ । ਹਿੰਸਾ ਵਿੱਚ ਹੁਣ ਤੱਕ 4 ਲੇਕਾਂ ਦੀ ਮੌਤ ਹੋ ਗਈ ਹੈ । 300 ਪੁਲਿਸ ਤੇ ਨਗਰ ਨਿਗਮ ਦੇ ਮੁਲਾਜ਼ਮ ਜ਼ਖਮੀ ਹਨ । DM ਵੰਦਨਾ ਸਿੰਘ ਨੇ ਵਨਭੂਲਪੁਰਾ ਵਿਚ ਕਰਫਿਉ ਲੱਗਾ ਦਿੱਤਾ ਹੈ । ਦੰਗਾ ਕਰਨ ਵਾਲੇ ਲੋਕਾਂ ਨੂੰ ਵੇਖ ਦੇ ਹੋਏ ਫੌਰਨ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ । 9 ਫਰਵਰੀ ਨੂੰ ਸਕੂਲ ਅਤੇ ਕਾਲਜ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।

ਸੁਰੱਖਿਆ ਲਿਹਾਜ ਨਾਲ ਪੈਰਾਮਿਲਟ੍ਰੀ ਦੀਆਂ 4 ਅਤੇ PAC ਦੀਆਂ 2 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ । ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਬਿਲਡਿੰਗ ਅਦਾਲਤ ਦੇ ਹੁਕਮਾਂ ‘ਤੇ ਢਾਈ ਗਈ ਹੈ । ਜਿੰਨਾਂ ਲੋਕਾਂ ਨੇ ਹਮਲਾ ਕੀਤਾ ਉਨ੍ਹਾਂ ਪਛਾਣ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ । ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮਦਰਸਾ ਢਾਉਣ ਵਾਲੇ ਬੁਲਡੋਜਰ ਨਾਲ ਭੰਨਤੋੜ ਕੀਤੀ । ਪਥਰਾਅ ਵਿੱਚ SDM, ਪੁਲਿਸ,ਨਿਗਮ ਦੇ ਮੁਲਾਜ਼ਮ ਜਖ਼ਮੀ ਹੋਏ । ਪੁਲਿਸ ਨੇ ਹਵਾਈ ਫਾਇਰਿੰਗ ਅਤੇ ਅਥਰੂ ਗੈਸ ਦੇ ਗੋਲੇ ਛੱਡੇ । ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੁੱਖ ਸਕੱਤਰ,ਡੀਜੀਪੀ ਅਤੇ ਪੁਲਿਸ ਇੰਟੈਲੀਜੈਂਸ ਅਤੇ ਹੋਰ ਅਫਸਰਾਂ ਦੇ ਨਾਲ ਹਾਲਾਤਾਂ ਦੀ ਸਮੀਖਿਆ ਲਈ ਹੈ । ਲੋਕਾਂ ਨੂੰ ਸ਼ਾਂਤ ਬਣਾਉਣ ਦੀ ਅਪੀਲ ਕਰਦੇ ਹੋਏ,ਹਿੰਦਾ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ ।