ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ਦੇ ਡੋਕਰਾਨੀ ਬਾਮਕ ਗਲੇਸ਼ੀਅਰ ‘ਤੇ ਅੱਜ ਬਰਫ ਦਾ ਤੂਫਾਨ ਆ ਗਿਆ। ਜਾਣਕਾਰੀ ਮੁਤਾਬਿਕ ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ ਦੇ 28 ਸਿਖਿਆਰਥੀ ਪਰਬਤਾਰੋਹੀਆਂ ਦਾ ਗਰੁੱਪ ਅੱਜ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਦਰੋਪਦੀ ਕਾ ਡੰਡਾ ਚੋਟੀ ਉੱਤੇ ਬਰਫ਼ ਦੇ ਤੋਦਿਆਂ ਵਿੱਚ ਫਸ ਗਿਆ ਤੇ ਇਨ੍ਹਾਂ ਵਿਚੋਂ 10 ਮੌਤ ਹੋ ਗਈ ਹੈ। ਮੁਢਲੀਆਂ ਰਿਪੋਰਟਾਂ ਮੁਤਾਬਕ ਬਰਫ ਖਿਸਕਣ ਦੀ ਘਟਨਾ ਅੱਜ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਹਾਦਸੇ ਦੀ ਸੂਚਨਾ ਮਿਲਦੇ ਹੀ ਦ੍ਰੋਪਦੀ ਦੀ ਡੰਡਾ-2 ਪਹਾੜੀ ਚੋਟੀ ‘ਤੇ ਬਰਫ ਦੇ ਤੋਦੇ ‘ਚ ਫਸੇ ਸਿਖਿਆਰਥੀਆਂ ਨੂੰ ਕੱਢਣ ਲਈ SDRF ਦੀਆਂ ਟੀਮਾਂ ਦੇਹਰਾਦੂਨ ਦੇ ਸਹਸਤ੍ਰਧਾਰਾ ਹੈਲੀਪੈਡ ਤੋਂ ਰਵਾਨਾ ਹੋ ਗਈਆਂ ਹਨ।
ਐਸਡੀਆਰਐਫ ਦੀਆਂ ਪੰਜ ਟੀਮਾਂ ਰਵਾਨਾ ਹੋਈਆਂ
ਡੀਆਈਜੀ ਐਸਡੀਆਰਐਫ ਰਿਧੀਮ ਅਗਰਵਾਲ ਨੇ ਦੱਸਿਆ ਕਿ ਸਰਕਾਰ ਨੇ ਹਵਾਈ ਸੈਨਾ ਨਾਲ ਸੰਪਰਕ ਕੀਤਾ ਹੈ। ਤਿੰਨ ਹੈਲੀਕਾਪਟਰ ਪੂਰੇ ਖੇਤਰ ਦੀ ਜਾਂਚ ਕਰਨਗੇ। ਐਸਡੀਆਰਐਫ ਦੇ ਕਮਾਂਡੈਂਟ ਮਣੀਕਾਂਤ ਮਿਸ਼ਰਾ ਨੇ ਦੱਸਿਆ ਕਿ ਸਹਸਤ੍ਰਧਾਰਾ ਹੈਲੀਪੈਡ ਤੋਂ ਐਸਡੀਆਰਐਫ ਦੀਆਂ ਪੰਜ ਟੀਮਾਂ ਘਟਨਾ ਸਥਾਨ ਲਈ ਰਵਾਨਾ ਹੋ ਗਈਆਂ ਹਨ। ਤਿੰਨ ਟੀਮਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਲੋੜ ਪੈਣ ‘ਤੇ ਇਨ੍ਹਾਂ ਟੀਮਾਂ ਨੂੰ ਵੀ ਰਵਾਨਾ ਕੀਤਾ ਜਾਵੇਗਾ।
ਸਿਖਲਾਈ 22 ਸਤੰਬਰ ਤੋਂ ਚੱਲ ਰਹੀ ਸੀ
ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਨਿਮ ਦੀ ਬੇਸਿਕ/ਐਡਵਾਂਸਡ ਟ੍ਰੇਨਿੰਗ 22 ਸਤੰਬਰ ਤੋਂ ਡੋਕਰਾਨੀ ਬਾਮਕ ਗਲੇਸ਼ੀਅਰ ਵਿੱਚ ਦਰੋਪਦੀ ਡੰਡਾ-2 ਪਹਾੜੀ ‘ਤੇ ਚੱਲ ਰਹੀ ਸੀ। ਜਿਸ ਵਿੱਚ ਮੁਢਲੀ ਸਿਖਲਾਈ ਦੇ 97 ਸਿਖਿਆਰਥੀ, 24 ਟਰੇਨਰ ਅਤੇ ਨਿੰਮ ਦੇ ਇੱਕ ਅਧਿਕਾਰੀ ਸਮੇਤ ਕੁੱਲ 122 ਲੋਕ ਸ਼ਾਮਲ ਹੋਏ। ਜਦੋਂ ਕਿ ਐਡਵਾਂਸ ਕੋਰਸ ਵਿੱਚ 44 ਸਿਖਿਆਰਥੀਆਂ ਅਤੇ 9 ਸਿਖਿਆਰਥੀਆਂ ਸਮੇਤ ਕੁੱਲ 53 ਵਿਅਕਤੀ ਸ਼ਾਮਲ ਸਨ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਦੱਸਿਆ ਕਿ ਖੱਡ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਐਨਆਈਐਮ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਘਟਨਾ ਵਾਲੀ ਥਾਂ ‘ਤੇ ਨਿੰਮ ਕੋਲ ਦੋ ਸੈਟੇਲਾਈਟ ਫੋਨ ਹਨ। ਬਚਾਅ ਕਾਰਜ ਲਈ ਨਿੰਮ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ।
मा. रक्षा मंत्री श्री @rajnathsingh जी से वार्ता कर रेस्क्यू अभियान में तेजी लाने के लिए सेना की मदद लेने हेतु अनुरोध किया है, जिसको लेकर उन्होंने हमें केंद्र सरकार की ओर से हर सम्भव सहायता देने के लिए आश्वस्त किया है। सभी को सुरक्षित निकालने हेतु रेस्क्यू अभियान चलाया जा रहा है।
— Pushkar Singh Dhami (@pushkardhami) October 4, 2022
ਇਸ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਫੌਜ ਦੀ ਮਦਦ ਮੰਗੀ। ਟਵੀਟ ਵਿੱਚ ਧਾਮੀ ਨੇ ਕਿਹਾ ਕਿ ਕੌਮੀ ਆਫ਼ਤ ਪ੍ਰਬੰਧਨ, ਰਾਜ ਆਫ਼ਤ ਪ੍ਰਬੰਧਨ ਫੋਰਸ, ਇੰਡੋ-ਤਿੱਬਤੀਅਨ ਬਾਰਡਰ ਪੁਲੀਸ ਅਤੇ ਨਹਿਰੂ ਮਾਉਂਟੇਨੀਅਰਿੰਗ ਇੰਸਟੀਚਿਊਟ ਦੇ ਪਰਬਤਾਰੋਹੀਆਂ ਦੀ ਟੀਮ ਪਹਿਲਾਂ ਹੀ ਬਚਾਅ ਮੁਹਿੰਮ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਪੀਲ ਕੀਤੀ ਕਿ ਉਹ ਥਲ ਤੇ ਹਵਾਈ ਸੈਨਾਂ ਨੂੰ ਬਚਾਅ ਕਰਜਾਂ ਵਿੱਚ ਲਾਉਣ।